ਨਵੀਂ ਦਿੱਲੀ : ਟੋਕੀਓ ਓਲੰਪਿਕ ’ਚ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਸਰਫਰ ਇਸ਼ਿਤਾ ਮਾਲਵੀਆ ਨੂੰ ਬਹੁਤ ਸਾਰੀਆਂ ਚੁਨੌਤੀਆਂ ਦਾ ਸਾਹਮਣਾ ਕਰਨਾ ਪਿਆ। ਕਰਨਾਟਕ ਦੇ ਉਦੂਪੀ ਜ਼ਿਲ੍ਹੇ ਦਾ ਇਕ ਛੋਟਾ ਜਿਹਾ ਪਿੰਡ ਕੋਡੀ ਬੇਂਗਾਰੇ ਅੱਜ ਖ਼ਾਸ ਬਣ ਚੁੱਕਾ ਹੈ ਤੇ ਇਸ ਦੀ ਵਜ੍ਹਾ ਬਣੀ ਹੈ ਦੇਸ਼ ਦੀ ਪਹਿਲੀ ਮਹਿਲਾ ਸਰਫਰ ਇਸ਼ਿਤਾ ਮਾਲਵੀਆ। ਉਨ੍ਹਾਂ ਨੇ ਇੱਥੋ ਤਕ ਸਰਫਿਗ ਕਲਬ ਸ਼ੁਰੂ ਕੀਤਾ ਹੈ ਤੇ ਲੋਕਾਂ ਦਾ ਸਮੁੰਦਰ ਨਾਲ ਇਕ ਨਵਾਂ ਰਿਸ਼ਤਾ ਜੋੜਿਆ ਹੈ, ਯਾਨੀ ਜੋ ਮਛੁਆਰੇ ਪਹਿਲਾਂ ਸਿਰਫ਼ ਮੱਛੀ ਆਦਿ ਫੜਣ ਲਈ ਸਮੁੰਦਰ ’ਚ ਜਾਂਦੇ ਸੀ, ਜਿਨ੍ਹਾਂ ਨੂੰ ਪਾਣੀ ’ਚ ਤਰਨ ਤੋਂ ਡਰ ਲੱਗਦਾ ਸੀ, ਇਸ਼ਿਤਾ ਨੇ ਉਨ੍ਹਾਂ ਦੇ ਉਸ ਡਰ ਨੂੰ ਬਾਹਰ ਕੱਢਿਆ ਤੇ ਉਨ੍ਹਾਂ ਨੇ ਸਰਫਿਗ ਦੀ ਟ੍ਰੇਨਿੰਗ ਦਿੱਤੀ।
ਮੇਂਗਲੁਰੂ ਦੇ ਨਿਕਟ ਮੁਲਕੀ ਦੀ ਤਨਵੀ ਜਗਦੀਸ਼ ਨੂੰ ਬਚਪਨ ਤੋਂ ਹੀ ਪਾਣੀ ਨਾਲ ਬਹੁਤ ਲਗਾਵ ਹੈ। ਇਹ ਆਪਣੇ ਪਾਪਾ ਦੇ ਨਾਲ ਸਮੁੰਦਰ ਕਿਨਾਰੇ ਜਾਂਦੀ ਹੈ ਤਾਂ ਇੱਥੇ ਵਾਪਸ ਆਉਣ ਦਾ ਨਾਂ ਹੀ ਨਹੀਂ ਲੈਂਦੀ। ਦਾਦਾ ਜੀ ਨੂੰ ਇਹ ਸਭ ਦੇਖ ਕੇ ਇਹ ਲੱਗਾ ਕਿ ਕੁਝ ਤਾਂ ਗੱਲ ਹੈ ਉਨ੍ਹਾਂ ਨੇ ਤਨਵੀ ਨੂੰ ਸਰਫਿਗ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਸਰਫ ਆਸ਼ਰਮ ਲੈ ਗਏ। ਇਸ ਤਰ੍ਹਾਂ ਮਾਤਰ 9 ਸਾਲ ਦੀ ਉਮਰ ’ਚ ਉਨ੍ਹਾਂ ਨੇ ਸਰਫਿਗ ਸ਼ੁਰੂ ਕਰ ਦਿੱਤੀ।
ਪਿੰਡ ਦੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਮਹਿਲਾਵਾਂ ਤਕ ਸਰਫਿਗ ਕਰਨ ’ਚ ਪਿੱਛੇ ਨਹੀਂ ਹਨ। ਮੈਂ 2007 ’ਚ ਮੁੰਬਈ ਤੋਂ ਪੜ੍ਹਾਈ ਲਈ ਕਰਨਾਟਕ ਦੇ ਮਨੀਪਾਲ ਆਈ ਸੀ। ਇੱਥੋ ਤਕ ਜਰਮਨ ਦੋਸਤ ਮਿਲਿਆ, ਜਿਸ ਦੇ ਕੋਲ ਸਰਫ ਬੋਰਡ ਸੀ। ਉਸ ਨੇ ਕ੍ਰਿਸ਼ਨਾ ਆਸ਼ਰਮ ਦਾ ਪਤਾ ਦੱਸਿਆ, ਜਿੱਥੇ ਸਰਫਿਗ ਸਿੱਖਣ ਲਈ ਘੱਟ ਤੋਂ ਘੱਟ 10 ਲੋਕਾਂ ਨੂੰ ਇਕੱਠੇ ਲਿਆਉਣਾ ਹੁੰਦਾ ਹੈ। ਅਸੀਂ ਉਹੀ ਕੀਤਾ ਤੇ ਦੇਖਦੇ ਹੀ ਦੇਖਦੇ ਸਾਡੀ ਜ਼ਿੰਦਗੀ ਬਦਲ ਗਈ, ਕਹਿੰਦੀ ਹੈ ਇਸ਼ਿਤਾ, ਉਹ ਅੱਗੇ ਵਧਦੀ ਹੈ, ਜਦ ਅਸੀਂ ਸ਼ੁਰੂਆਤ ਕੀਤੀ ਸੀ ਤਣ ਪਰਿਵਾਰ ਤੋਂ ਲੈ ਕੇ ਸਮਾਜ ਤਕ ਸਾਰਿਆਂ ਨੂੰ ਲੱਗਾ ਕਿ ਮੈਂ ਸਮਾਂ ਬਰਬਾਦ ਕਰ ਰਹੀ ਹਾਂ, ਪਰ ਸਰਫਿਗ ਨੇ ਮੈਨੂੰ ਸਿਖਾਇਆ ਕਿ ਸਬਰ ਕਿਵੇਂ ਰੱਖਮਾ ਹੈ। ਸਮੇਂ ਦੇ ਨਾਲ ਕਿਵੇਂ ਚੱਲਣਾ ਹੈ। ਇਸ਼ਿਤਾ ਨੂੰ ਸਮੁੰਦਰ ਤੇ ਸਰਫਿਗ ਨਾਲ ਇਸ ਤਰ੍ਹਾਂ ਦਾ ਲਗਾਵ ਰਿਹਾ ਹੈ ਕਿ ਉਸ ਨੂੰ ਕਿਸੇ ਵੀ ਗੱਲ ਦੀ ਪ੍ਰਵਾਹ ਨਹੀਂ ਤੇ ਸਮੁੰਦਰ ’ਤੇ ਗੰਦ ਪਾਉਣ ਵਾਲਿਆਂ ਸਖਤੀ ਨਾਲ ਲੈਂਦੀ। ਇਸ ਦਾ ਨਤੀਜਾ ਇਹ ਹੈ ਕਿ ਅੱਜ ਉਹ ਖੁਦ ਹੀ ਪੂਰੇ ਆਤਮਵਿਸ਼ਵਾਸ ਦੇ ਨਾਲ ਤੱਟਾਂ ’ਤੇ ਗੰਦਗੀ ਫੈਲਉਣ ਵਾਲਿਆਂ ਨੂੰ ਇਸ ਤਰ੍ਹਾਂ ਕਰਨ ਤੋਂ ਰੋਕਦੀ ਹੈ।
ਸਰਫਿਗ ਕਰੇਗੀ ਤਾਂ ਸਾਂਵਲੀ ਹੋ ਜਾਵੇਗੀ। ਫਿਰ ਕੌਨ ਵਿਆਹ ਕਰੇਗਾ? ਪਾਣੀ ’ਚ ਕੋਈ ਅਣਹੋਣੀ ਘੱਟ ਗਈ, ਤਾਂ ਕੀ ਹੋਵੇਗਾ? ਇਸ ਤਰ੍ਹਾਂ ਦੇ ਕਈ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੇ ਬਾਵਜੂਦ ਕੋਈ ਅੱਗੇ ਵਧਣਾ ਚਾਹੁੰਦੀ ਹੈ, ਤਾਂ ਉਨ੍ਹਾਂ ਦੀ ਆਰਥਿਕ ਸਥਿਤੀ ਅੱਗੇ ਆ ਜਾਂਦੀ ਹੈ, ਫਿਰ ਵੀ ਨਾ ਪ੍ਰਵਾਹ ਕਰਦੇ ਹੋਏ ਇਨ੍ਹ ਪ੍ਰਸਥਿਤੀਆਂ ਨੂੰ ਅਣਗੌਲਿਆ ਕੀਤਾ।