ਮੁੱਖ ਮੰਤਰੀ ਭਗਵੰਤ ਮਾਨ ਨੇ ਸਿੰਦੂਰ ਦੇ ਮੁੱਦੇ ’ਤੇ ਭਾਜਪਾ ’ਤੇ ‘ਵਨ ਨੇਸ਼ਨ ਵਨ ਹਸਬੈਂਡ’ (ਇਕ ਦੇਸ਼ ਇਕ ਪਤੀ) ਬਣਾਉਣ ਦਾ ਵਿਅੰਗ ਕੱਸਦਿਆ ਕਿਹਾ ਕਿ ਭਾਜਪਾ ਸਿੰਦੂਰ ਦੇ ਮੁੱਦੇ ’ਤੇ ਵੋਟਾਂ ਮੰਗ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਿੰਦੂਰ ਦਾ ਮਜ਼ਾਕ ਉਡਾ ਰਹੀ ਹੈ। ਉਨ੍ਹਾਂ ਪੁੱਛਿਆ ਭਾਜਪਾ ਦੀ ‘ਇੱਕ ਰਾਸ਼ਟਰ -ਇੱਕ ਪਤੀ’ ਬਣਾਉਣ ਦੀ ਯੋਜਨਾ ਹੈ?
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਔਰਤਾਂ ਦੇ ਸਿੰਦੂਰ ‘ਤੇ ਉਹਨਾਂ ਦੇ ਪਤੀ ਦਾ ਹੱਕ ਹੈ। ਉਨ੍ਹਾਂ ਭਾਜਪਾ ਆਗੂਆਂ ਨੂੰ ਘਰ-ਘਰ ਸਿੰਦੂਰ ਨਾ ਭੇਜਣ,ਦੀ ਸਲਾਹ ਦਿੱਤੀ ਨਹੀਂ ਤਾਂ ਪੰਜਾਬੀ ਔਰਤਾਂ ਉਨ੍ਹਾਂ ਨੂੰ ਕੁੱਟਣਗੀਆਂ।ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਔਰਤਾਂ ਦੇ ਸਿੰਦੂਰ ‘ਤੇ ਉਹਨਾਂ ਦੇ ਪਤੀ ਦਾ ਹੱਕ ਹੈ। ਉਨ੍ਹਾਂ ਭਾਜਪਾ ਆਗੂਆਂ ਨੂੰ ਘਰ-ਘਰ ਸਿੰਦੂਰ ਨਾ ਭੇਜਣ,ਦੀ ਸਲਾਹ ਦਿੱਤੀ ਨਹੀਂ ਤਾਂ ਪੰਜਾਬੀ ਔਰਤਾਂ ਉਨ੍ਹਾਂ ਨੂੰ ਕੁੱਟਣਗੀਆਂ।
ਮੁੱਖ ਮੰਤਰੀ ਔਰਤਾਂ ਦਾ ਮਜ਼ਾਕ ਉਡਾ ਰਹੇ ਹਨ- ਜੋਸ਼ੀ
ਪੰਜਾਬ ਭਾਜਪਾ ਦੇ ਸੀਨੀਅਰ ਨੇਤਾ ਵਿਨੀਤ ਜੋਸ਼ੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਿੰਦੂਰ ਵਿਚ ਵਿਸ਼ਵਾਸ ਰੱਖਣ ਵਾਲੀਆਂ ਹਿੰਦੂ ਔਰਤਾਂ ਦਾ ਮਜ਼ਾਕ ਉਡਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿੰਦੂਰ ਆਪ੍ਰੇਸ਼ਨ ਭਾਰਤੀ ਫੌਜ ਦੁਆਰਾ ਪਾਕਿਸਤਾਨ ਵਿਚ ਲੁਕੇ ਅੱਤਵਾਦੀਆਂ ਨੂੰ ਮਾਰਨ ਲਈ ਕੀਤਾ ਗਿਆ ਸੀ। ਇਹ ਆਪ੍ਰੇਸ਼ਨ ਉਦੋਂ ਕੀਤਾ ਗਿਆ ਸੀ ਜਦੋਂ ਅੱਤਵਾਦੀਆਂ ਨੇ ਅਪ੍ਰੈਲ ਮਹੀਨੇ ਵਿਚ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ 26 ਤੋਂ ਵੱਧ ਲੋਕਾਂ ਦੀ ਹੱਤਿਆ ਕਰ ਦਿੱਤੀ ਸੀ।
ਮੁੱਖ ਮੰਤਰੀ ਮਾਫ਼ੀ ਮੰਗਣ -ਬਿੱਟੂ
ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ‘ਤੇ ਆਪਰੇਸ਼ਨ ਸਿੰਦੂਰ ਦਾ ਮਜ਼ਾਕ ਉਡਾਕੇ ਦਹਿਸਤਗਰਦਾਂ ਦੇ ਹੱਥੋ ਮਾਰੇ ਗਏ ਲੋਕਾਂ ਦੀਆਂ ਵਿਧਵਾਵਾਂ ਦਾ ਅਪਮਾਨ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਨੇ ਕਿਹਾ ਮੁੱਖ ਮੰਤਰੀ ਇੰਨਾ ਥੱਲੇ ਡਿੱਗ ਜਾਣਗੇ ਕਿ ਉਹ ਪਹਿਲਗਾਮ ਦੀਆਂ ਵਿਧਵਾਵਾਂ ਦਾ ਵਨ ਨੇਸ਼ਨ ਵਨ ਹਸਬੈਂਡ ਵਰਗੇ ਘਟੀਆ ਸ਼ਬਦਾਂ ਨਾਲ ਮਜ਼ਾਕ ਉਡਾਉਣਗੇ।
ਬਿੱਟੂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਜਾ ਵੜਿੰਗ ’ਤੇ ਫੌਜ ਦੀ ਬਹਾਦਰੀ ਨੂੰ ਰਾਜਨੀਤਿਕ ਰੰਗ ਦੇਣ ਅਤੇ ਸ਼ਹੀਦਾਂ ਦੇ ਪਰਿਵਾਰਾਂ ਦੀ ਕੁਰਬਾਨੀ ਦੀ ਅਣਦੇਖੀ ਕਰਨ ਦਾ ਦੋਸ਼ ਲਾਇਆ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਬਿਨਾਂ ਸ਼ਰਤ ਮਾਫੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਤੁਸੀਂ ਪੁਰਾਣੇ ਕਾਮੇਡੀਅਨ ਹੋ ਸਕਦੇ ਹੋ, ਪਰ ਇਸਦਾ ਇਹ ਅਰਥ ਨਹੀਂ ਕਿ ਤੁਸੀਂ ਸ਼ਹੀਦਾਂ ਦੀਆਂ ਪਤਨੀਆਂ ਜਾਂ ਸਾਡੇ ਜਵਾਨਾਂ ਦੀ ਬਹਾਦਰੀ ਦਾ ਮਜ਼ਾਕ ਉਡਾਓ
Add Comment