ਦੋਰਾਹਾ ਦੇ ਨਾਲ ਲੱਗਦੇ ਪਿੰਡ ਬੁਆਣੀ ’ਚ ਸੇਵਾਮੁਕਤ ਫੌਜੀ ਨੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਆਪਣੀ ਪਤਨੀ ਅਤੇ ਪੁੱਤਰ ‘ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਦੀ ਤਾਬ ਨਾ ਝੱਲਦੇ ਹੋਏ ਫ਼ੌਜੀ ਦੇ ਪੁੱਤਰ ਜਗਮੀਤ ਸਿੰਘ ਦੀ ਮੌਤ ਹੋ ਗਈ ਜਦੋਂ ਕਿ ਉਸਦੀ ਪਤਨੀ ਬਲਵਿੰਦਰ ਕੌਰ ਗੰਭੀਰ ਹਾਲਤ ’ਚ ਹੈ। ਸਾਬਕਾ ਫ਼ੌਜੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਦੋਰਾਹਾ ਨੇੜੇ ਪਿੰਡ ਬੁਆਣੀ ’ਚ ਸੇਵਾਮੁਕਤ ਫੌਜੀ ਬਲਜਿੰਦਰ ਸਿੰਘ ਨੇ ਘਰੇਲੂ ਪਰੇਸ਼ਾਨੀ ਕਾਰਨ ਗੁੱਸੇ ’ਚ ਆ ਕੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਆਪਣੇ ਪੁੱਤਰ ਜਗਮੀਤ ਸਿੰਘ ਤੇ ਪਤਨੀ ਬਲਵਿੰਦਰ ਕੌਰ ‘ਤੇ ਕਈ ਗੋਲੀਆਂ ਚਲਾਈਆਂ। ਜਿਸ ਕਾਰਨ ਦੋਵੇਂ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਗ਼ੋਲੀਆਂ ਲੱਗਣ ਨਾਲ ਉਸਦੇ ਪੁੱਤਰ ਜਗਮੀਤ ਸਿੰਘ ਦੀ ਮੌਤ ਹੋ ਗਈ, ਜਦਕਿ ਪਤਨੀ ਬਲਵਿੰਦਰ ਕੌਰ ਗੰਭੀਰ ਜ਼ਖਮੀ ਹੋ ਗਈ। ਸੇਵਾਮੁਕਤ ਫ਼ੌਜੀ ਨੇ ਆਪਣੇ ਪੁੱਤਰ ‘ਤੇ ਤਿੰਨ ਗੋਲੀਆਂ ਅਤੇ ਆਪਣੀ ਪਤਨੀ ‘ਤੇ ਵੀ ਤਿੰਨ ਗੋਲੀਆਂ ਚਲਾਈਆਂ। ਵਾਰਦਾਤ ਕਰਨ ਤੋਂ ਬਾਅਦ ਸੇਵਾਮੁਕਤ ਫ਼ੌਜੀ ਬਲਜਿੰਦਰ ਸਿੰਘ ਮੌਕੇ ਤੋਂ ਭੱਜ ਗਿਆ। ਇਸ ਵਾਰਦਾਤ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤਾਂ ਡੀਐੱਸਪੀ ਪਾਇਲ ਹੇਮੰਤ ਮਲਹੋਤਰਾ ਤੇ ਐੱਸਐੱਚਓ ਦੋਰਾਹਾ ਆਕਾਸ਼ ਦੱਤ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ। ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਸੇਵਾਮੁਕਤ ਫ਼ੌਜੀ ਨੇ ਪਤਨੀ ਤੇ ਪੁੱਤਰ ’ਤੇ ਚਲਾਈਆਂ ਗ਼ੋਲੀਆਂ, ਪੁੱਤ ਦੀ ਮੌਤ…
June 3, 2025
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,267
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,248
- NewZealand3,575
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












