Home » ਟੀ-ਪੁੱਕੀ ‘ਚ ਇੱਕ ਪ੍ਰਾਪਰਟੀ ‘ਤੇ ਮ੍ਰਿਤਕ ਪਾਇਆ ਗਿਆ ਇੱਕ ਵਿਅਕਤੀ,ਪੁਲਿਸ ਵੱਲੋਂ ਜਾਂਚ ਜਾਰੀ…
Home Page News • New Zealand Local News • NewZealand

ਟੀ-ਪੁੱਕੀ ‘ਚ ਇੱਕ ਪ੍ਰਾਪਰਟੀ ‘ਤੇ ਮ੍ਰਿਤਕ ਪਾਇਆ ਗਿਆ ਇੱਕ ਵਿਅਕਤੀ,ਪੁਲਿਸ ਵੱਲੋਂ ਜਾਂਚ ਜਾਰੀ…

Spread the news

ਆਕਲੈਂਡ (ਬਲਜਿੰਦਰ ਸਿੰਘ) ਬੀਤੀ ਰਾਤ ਹੋਏ ਹਾਦਸੇ ਤੋਂ ਬਾਅਦ ਅੱਜ ਸਵੇਰੇ ਟੀ-ਪੁੱਕੀ ਵਿੱਚ ਇੱਕ ਵਿਅਕਤੀ ਮ੍ਰਿਤਕ ਪਾਇਆ ਗਿਆ ਹੈ।ਅੱਜ ਸਵੇਰੇ ਇੱਕ ਵਿਅਕਤੀ ਨੂੰ ਮ੍ਰਿਤਕ ਪਾਏ ਜਾਣ ਤੋਂ ਬਾਅਦ ਪੁਲਿਸ ਨੂੰ ਟੀ-ਪੁੱਕੀ ‘ਚ ਇੱਕ ਪਤੇ ‘ਤੇ ਬੁਲਾਇਆ ਗਿਆ ਸੀ।ਬਾਅਦ ਵਿੱਚ ਪਤਾ ਲੱਗਾ ਕਿ ਉਹ ਬੀਤੀ ਰਾਤ ਮਨੀਆਤੁਟੂ ਰੋਡ ‘ਤੇ ਹੋਏ ਹਾਦਸੇ ਵਿੱਚ ਸ਼ਾਮਲ ਸੀ।ਪੁਲਿਸ ਨੇ ਕਿਹਾ ਕਿ ਹਾਦਸੇ ਅਤੇ ਮੌਤ ਦੇ ਹਾਲਾਤਾਂ ਦੀ ਪੁੱਛਗਿੱਛ ਜਾਰੀ ਹੈ।