Home » ਮੈਨੁਰੇਵਾ ‘ਚ ਪੈਦਲ ਜਾ ਰਹੇ ਵਿਅਕਤੀ ਦੀ ਵਾਹਨ ਨਾਲ ਟਕਰਾਉਣ ਕਾਰਨ ਮੌਕੇ ਤੇ ਮੌਤ
Health • Home Page News • New Zealand Local News • NewZealand

ਮੈਨੁਰੇਵਾ ‘ਚ ਪੈਦਲ ਜਾ ਰਹੇ ਵਿਅਕਤੀ ਦੀ ਵਾਹਨ ਨਾਲ ਟਕਰਾਉਣ ਕਾਰਨ ਮੌਕੇ ਤੇ ਮੌਤ

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ) -ਮੈਨੁਰੇਵਾ ਦੇ ਰਸਲ ਰੋਡ ‘ਤੇ ਪੈਦਲ ਜਾ ਰਹੇ ਵਿਅਕਤੀ ਨੂੰ ਵਾਹਨ ਦੀ ਟੱਕਰ ਲੱਗਣ ਦੇ ਕਾਰਨ ਵਿਅਕਤੀ ਦੀ ਮੌਤ ਹੋ ਗਈ।ਬੀਤੀ ਰਾਤ 7 ਵਜੇ ਦੇ ਕਰੀਬ ਪੁਲਿਸ ਨੂੰ ਰਸਲ ਰੋਡ ਤੇ ਹਾਦਸਾ ਵਾਪਰਨ ਦੀ ਸੂਚਨਾਂ ਮਿਲੀ ਸੀ। ਪੁਲਿਸ ਬੁਲਾਰੇ ਨੇ ਪੁਸ਼ਟੀ ਕੀਤੀ ਕਿ ਇੱਕ ਵਿਅਕਤੀ ਦੀ ਘਟਨਾ ਸਥਾਨ ‘ਤੇ ਮੌਤ ਹੋ ਗਈ ਹੈ।

ਪੁਲਿਸ ਨੇ ਕਿਹਾ ਹੈ ਕਿ ਰੋਡ ਦਾ ਕੁਝ ਹਿੱਸਾ ਬੰਦ ਹੈ ਅਤੇ ਐਮਰਜੈਂਸੀ ਸੇਵਾਵਾਂ ਘਟਨਾ ਸਥਾਨ ‘ਤੇ ਜਾਂਚ ਕਰ ਰਹੀਆਂ ਹਨ ਅਤੇ ਇਸ ਦੇ ਕੁਝ ਸਮੇਂ ਲਈ ਬੰਦ ਰਹਿਣ ਦੀ ਉਮੀਦ ਹੈ ਅਤੇ ਪੁਲਿਸ ਵਾਹਨ ਚਾਲਕਾਂ ਨੂੰ ਬਦਲਵਾਂ ਰਸਤਾ ਅਪਣਾਉਣ ਲਈ ਕਹਿ ਰਹੀ ਹੈ।