ਬੁਢਾਪੇ ਵਿਚ ਤੇਜ਼ ਚੱਲਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। ਇਕ ਖੋਜ ਮੁਤਾਬਕ ਬੁਢਾਪੇ ਵਿਚ ਹੌਲੀ-ਹੌਲੀ ਚੱਲਣ ਨਾਲ ‘ਅਲਜ਼ਾਈਮਰ ਰੋਗ’ ਦਾ ਖ਼ਤਰਾ ਵੱਧ ਜਾਂਦਾ ਹੈ। ਇਹ ਦਿਮਾਗ ਨਾਲ ਸੰਬੰਧਿਤ ਬੀਮਾਰੀ ਹੈ।
ਇਸ ਬਿਮਾਰੀ ਕਾਰਣ ਵਿਅਕਤੀ ਭੁੱਲਣ ਲੱਗ ਜਾਂਦਾ ਹੈ। ਕਈ ਕਾਰਣਾਂ ਕਰਕੇ ਦਿਮਾਗ ਵਿਚ ਜ਼ਹਿਰੀਲਾ ਬੀਟਾ-ਐਮੀਲਾਇਡ ਪ੍ਰੋਟੀਨ (ਇਕ ਕਿਸਮ ਦਾ ਨਾ ਘੁਲਣਸ਼ੀਲ ਪ੍ਰੋਟੀਨ) ਵਧਣ ਲੱਗਦਾ ਹੈ, ਜਿਸ ਕਾਰਣ’ਅਲਜ਼ਾਈਮਰ ਰੋਗ’ ਹੋ ਜਾਂਦਾ ਹੈ। ਪਰ ਜੇਕਰ ਬਜ਼ੁਰਗਾਂ ਨੂੰ ਸਿਹਤਮੰਦ ਭੋਜਨ ਮਿਲੇ ਅਤੇ ਉਹ ਰੋਜ਼ਾਨਾ ਕਸਰਤ ਕਰਨ ਤਾਂ ਇਹ ਬੀਮਾਰੀ ਹੋਣ ਦਾ ਖਤਰਾ ਘੱਟ ਜਾਂਦਾ ਹੈ।
ਖੋਜਕਾਰਾਂ ਦੀ ਖੌਜ ਮੁਤਾਬਕ ਹੌਲੀ ਚੱਲਣ ਨਾਲ ਦਿਮਾਗ ਵਿਚ ਪੁਟਾਮਿਨ ਵਰਗੇ ਜ਼ਰੂਰੀ ਹਿੱਸਿਆਂ ਵਿਚ ਐਮੀਲਾਈਡ ਬਣਨ ਲੱਗਦਾ ਹੈ, ਜੋ ਕਿ ਯਾਦਦਾਸ਼ਤ ਨੂੰ ਪ੍ਰਭਾਵਿਤ ਕਰਦਾ ਹੈ। ਫਰਾਂਸ ਦੀ ‘ਤੁਲੂਜ ਯੂਨੂਵਰਸਿਟੀ’ ਦੇ ਵਿਗਿਆਨੀ ਨਟਾਲੀਆ ਡੇਲ ਕੈਂਪੋ ਨੇ ਦੱਸਿਆ, ”ਇਹ ਸੰਭਵ ਹੈ ਕਿ ਹੌਲੀ ਚੱਲਣ ਨਾਲ ਯਾਦਦਾਸ਼ਤ ਸੰਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਹਨ ਅਤੇ ਅਲਜ਼ਾਈਮਰ ਵੀ ਹੋ ਸਕਦਾ ਹੈ।