ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਤੇ ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਵਿਚਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2021 ਦਾ 38ਵਾਂ ਮੈਚ ਅਬੂ ਧਾਬੀ ਦੇ ਸ਼ੇਖ਼ ਜ਼ਾਇਦ ਸਟੇਡੀਅਮ ‘ਚ ਖੇਡਿਆ ਗਿਆ। ਮੈਚ ‘ਚ ਚੇਨਈ ਨੇ ਕੋਲਕਾਤਾ ਨੂੰ 2 ਵਿਕਟਾਂ ਨਾਲ ਹਰਾਇਆ। ਕੋਲਕਾਤਾ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਕੋਲਕਾਤਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 20 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ 171 ਦੌੜਾਂ ਬਣਾਈਆਂ। ਇਸ ਤਰ੍ਹਾਂ ਕੋਲਕਾਤਾ ਨੇ ਚੇਨਈ ਨੂੰ ਜਿੱਤ ਲਈ 172 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਨ ਉਤਰੀ ਚੇਨਈ ਨੇ ਨਿਰਧਾਰਤ 20 ਓਵਰਾਂ ‘ਚ 8 ਵਿਕਟਾਂ ਦੇ ਨੁਕਸਾਨ ‘ਤੇ 172 ਦੌੜਾਂ ਬਣਾਈਆਂ। ਇਸ ਤਰ੍ਹਾਂ ਚੇਨਈ ਨੇ ਇਹ ਮੈਚ 2 ਵਿਕਟਾਂ ਨਾਲ ਜਿੱਤ ਲਿਆ।
ਟੀਚੇ ਦਾ ਪਿੱਛਾ ਕਰਦੇ ਹੋਏ ਚੇਨਈ ਦੇ ਸਲਾਮੀ ਬੱਲੇਬਾਜ਼ਾਂ ਦੀ ਸਲਾਮੀ ਜੋੜੀ ਨੇ ਸ਼ਾਨਦਰ ਸ਼ੁਰੂਆਤ ਕੀਤੀ। ਰਿਤੂਰਾਜ ਗਾਇਕਵਾੜ (40 ਦੌੜਾਂ) ਤੇ ਫਾਫ ਡੁਪਲੇਸਿਸ (35 ਦੌੜਾਂ) ਦੇ ਦਮ ‘ਤੇ ਤੇਜ਼ੀ ਨਾਲ 74 ਦੌੜਾਂ ਬਣਾਈਆਂ। ਪਰ ਇਸ ਤੋਂ ਬਾਅਦ ਚੇਨਈ ਦਾ ਪਹਿਲਾ ਵਿਕਟ ਰਿਤੂਰਾਜ ਗਾਇਕਵਾੜ ਦੇ ਤੌਰ ‘ਤੇ ਡਿੱਗਿਆ। ਰਿਤੂਰਾਜ 40 ਦੌੜਾਂ ਦੇ ਨਿੱਜੀ ਸਕੋਰ ‘ਤੇ ਰਸੇਲ ਦੀ ਗੇਂਦ ‘ਤੇ ਮੋਰਗਨ ਦਾ ਸ਼ਿਕਾਰ ਬਣੇ। ਰਿਤੂਰਾਜ ਨੇ ਆਪਣੀ ਪਾਰੀ ਦੇ ਦੌਰਾਨ 2 ਚੌਕੇ ਤੇ 3 ਛੱਕੇ ਲਾਏ। ਚੇਨਈ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਫਾਫ ਡੁਪਲੇਸਿਸ 43 ਦੌੜਾਂ ਦੇ ਨਿੱਜੀ ਸਕੋਰ ‘ਤੇ ਪ੍ਰਸਿੱਧ ਦੀ ਗੇਂਦ ‘ਤੇ ਲੋਕੀ ਫਰਗਿਊਸਨ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਚੇਨਈ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਅੰਬਾਤੀ ਰਾਇਡੂ 10 ਦੌੜਾਂ ਦੇ ਨਿੱਜੀ ਸਕੋਰ ‘ਤੇ ਨਰੇਨ ਵੱਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਏ। ਮੋਇਨ ਅਲੀ ਨੇ 32 ਦੌੜਾਂ ਬਣਾਈਆਂ ਤੇ ਫਰਗਿਊਸਨ ਦੀ ਗੇਂਦ ‘ਤੇ ਵੈਂਕਟੇਸ਼ ਨੂੰ ਕੈਚ ਦੇ ਕੇ ਆਊਟ ਹੋ ਗਏ । ਇਸ ਤੋਂ ਬਾਅਦ ਸੁਰੇਸ਼ ਰੈਨਾ 11 ਦੌੜਾਂ, ਕਪਤਾਨ ਧੋਨੀ 1 ਦੌੜ ਬਣਾ ਆਊਟ ਹੋਏ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੋਲਕਾਤਾ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦੇ ਸਲਾਮੀ ਬੱਲੇਬਾਜ਼ ਸ਼ੁੱਭਮਨ ਗਿੱਲ 9 ਦੌੜਾਂ ਦੇ ਨਿੱਜੀ ਸਕੋਰ ‘ਤੇ ਰਾਇਡੂ ਵਲੋਂ ਰਨ ਆਊਟ ਹੋ ਕੇ ਪਵੇਲੀਅਨ ਪਰਤ ਗਏ।ਕੋਲਕਾਤਾ ਦਾ ਦੂਜਾ ਵਿਕਟ ਵੈਂਕਟੇਸ਼ ਅਈਅਰ ਦੇ ਤੌਰ ‘ਤੇ ਡਿੱਗਾ। ਵੈਂਕਟੇਸ਼ 18 ਦੌੜਾਂ ਦੇ ਨਿੱਜੀ ਸਕੋਰ ‘ਤੇ ਠਾਕੁਰ ਦੀ ਗੇਂਦ ‘ਤੇ ਧੋਨੀ ਨੂੰ ਕੈਚ ਦੇ ਕੇ ਪਵੇਲੀਅਨ ਪਰਤ ਗਏ। ਕੋਲਕਾਤਾ ਨੂੰ ਤੀਜਾ ਝਟਕਾ ਉਦੋਂ ਲੱਗਾ ਜਦੋਂ ਕਪਤਾਨ ਇਓਨ ਮੋਰਗਨ 8 ਦੌੜਾਂ ਦੇ ਨਿੱਜੀ ਸਕੋਰ ‘ਤੇ ਹੇਜ਼ਲਵੁੱਡ ਦੀ ਗੇਂਦ ‘ਤੇ ਡੁ ਪਲੇਸਿਸ ਦਾ ਸ਼ਿਕਾਰ ਬਣੇ। ਕੋਲਕਾਤਾ ਦਾ ਚੌਥਾ ਵਿਕਟ ਰਾਹੁਲ ਤ੍ਰਿਪਾਠੀ ਦੇ ਤੌਰ ‘ਤੇ ਡਿੱਗਾ। ਤ੍ਰਿਪਾਠੀ 45 ਦੌੜਾਂ ਦੇ ਨਿੱਜੀ ਸਕੋਰ ‘ਤੇ ਰਵਿੰਦਰ ਜਡੇਜਾ ਵੱਲੋਂ ਬੋਲਡ ਕੀਤੇ ਗਏ। ਤ੍ਰਿਪਾਠੀ ਨੇ ਆਪਣੀ ਪਾਰੀ ਦੇ ਦੌਰਾਨ 4 ਚੌਕੇ ਤੇ ਇਕ ਛੱਕਾ ਲਾਇਆ। ਕੋਲਕਾਤਾ ਨੂੰ ਪੰਜਵਾਂ ਝਟਕਾ ਉਦੋਂ ਲੱਗਾ ਜਦੋਂ ਆਂਦਰੇ ਰਸੇਲ 20 ਦੌੜਾਂ ਦੇ ਨਿੱਜੀ ਸਕੋਰ ‘ਤੇ ਠਾਕੁਰ ਵਲੋਂ ਬੋਲਡ ਹੋ ਕੇ ਪਵੇਲੀਅਨ ਪਰਤ ਗਏ। ਨਿਤੀਸ਼ ਰਾਣਾ ਨੇ 37 ਤੇ ਦਿਨੇਸ਼ ਕਾਰਤਿਕ ਨੇ 26 ਦੌੜਾਂ ਬਣਾਈਆਂ। ਕੋਲਕਾਤਾ ਲਈ ਜੋਸ਼ ਹੇਜ਼ਲਵੁੱਡ ਨੇ 2, ਸ਼ਾਰਦੁਲ ਠਾਕੁਰ ਨੇ 2 ਤੇ ਰਵਿੰਦਰ ਜਡੇਜਾ ਨੇ 1 ਵਿਕਟ ਲਈ।
ਚੇਨਈ ਸੁਪਰ ਕਿੰਗਜ਼ : ਰਿਤੂਰਾਜ ਗਾਇਕਵਾੜ, ਫਾਫ ਡੂ ਪਲੇਸਿਸ, ਮੋਈਨ ਅਲੀ, ਅੰਬਾਤੀ ਰਾਇਡੂ, ਸੁਰੇਸ਼ ਰੈਨਾ, ਐਮ. ਐਸ. ਧੋਨੀ (ਵਿਕਟਕੀਪਰ/ਕਪਤਾਨ), ਰਵਿੰਦਰ ਜਡੇਜਾ, ਸੈਮ ਕੁਰਾਨ, ਸ਼ਾਰਦੁਲ ਠਾਕੁਰ, ਦੀਪਕ ਚਾਹਰ, ਜੋਸ਼ ਹੇਜ਼ਲਵੁੱਡ
ਕੋਲਕਾਤਾ ਨਾਈਟ ਰਾਈਡਰਜ਼ : ਸ਼ੁਭਮਨ ਗਿੱਲ, ਵੈਂਕਟੇਸ਼ ਅਈਅਰ, ਰਾਹੁਲ ਤ੍ਰਿਪਾਠੀ, ਈਓਨ ਮੌਰਗਨ (ਕਪਤਾਨ), ਨਿਤੀਸ਼ ਰਾਣਾ, ਦਿਨੇਸ਼ ਕਾਰਤਿਕ (ਵਿਕਟਕੀਪਰ), ਆਂਦਰੇ ਰਸੇਲ, ਸੁਨੀਲ ਨਰਾਇਣ, ਲੌਕੀ ਫਰਗਿਊਸ਼ਨ, ਵਰੁਣ ਚਕਰਵਰਤੀ, ਪ੍ਰਸਿਧ ਕ੍ਰਿਸ਼ਨਾ ।