ਬਦਾਮ ਨੂੰ ਸ਼ੁਰੂ ਤੋਂ ਹੀ ਸਿਹਤ ਲਈ ਇਕ ਵਰਦਾਨ ਮੰਨਿਆ ਜਾਂਦਾ ਹੈ। ਜਦੋਂ ਅਸੀਂ ਬਦਾਮ ਨੂੰ ਪੂਰੀ ਰਾਤ ਪਾਣੀ ‘ਚ ਭਿਓ ਕੇ ਸਵੇਰੇ ਇਸ ਨੂੰ ਛਿੱਲ ਕੇ ਖਾਲੀ ਪੇਟ ਖਾਂਦੇ ਹਾਂ ਤਾਂ ਇਸ ਦੇ ਫਾਇਦੇ ਦੋ-ਗੁਣਾਂ ਵੱਧ ਜਾਂਦੇ ਹਨ। ਬਦਾਮ ‘ਚ ਮੌਜੂਦ ਖਣਿਜ, ਵਿਟਾਮਿਨ, ਫਾਇਬਰ ਦਿਮਾਗ ਨੂੰ ਤਾਜ਼ਾ ਰੱਖਣ ਦੇ ਨਾਲ-ਨਾਲ ਸਰੀਰ ਦੀ ਮੋਟਾਬਾਲਿਜਮ ‘ਚ ਵੀ ਮਦਦਗਾਰ ਹੁੰਦਾ ਹੈ। ਭਿੱਜੇ ਹੋਏ ਬਦਾਮ ਪਚਨ ‘ਚ ਵੀ ਆਸਾਨ ਹੁੰਦੇ ਹਨ। ਇਨ੍ਹਾਂ ਦੇ ਸੇਵਨ ਨਾਲ ਅਨੇਕਾਂ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਬਦਾਮਾਂ ਨੂੰ ਹਰ ਕੋਈ ਪਸੰਦ ਕਰਦਾ ਹੈ। ਬਦਾਮਾਂ ਨੂੰ ਬੱਚਿਆਂ ਤੋਂ ਲੈ ਕੇ ਵੱਡਿਆਂ ਤਕ ਹਰ ਕੋਈ ਖਾਣਾ ਪਸੰਦ ਕਰਦੇ ਹਨ। ਰੋਜ਼ਾਨਾ ਬਦਾਮਾਂ ਦੇ ਸੇਵਨ ਨਾਲ ਤੁਹਾਨੂੰ ਦਿਲ ਦੀਆਂ ਬਿਮਾਰੀਆਂ, ਮੋਟਾਪਾ ਤੇ ਦਿਮਾਗ਼ ਦੀ ਕਮਜੋਰੀ ਨੂੰ ਦੂਰ ਕਰ ਸਕਦੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਬਦਾਮ, ਬਦਾਮ ਦੇ ਤੇਲ ਅਤੇ ਕਿਨ੍ਹਾਂ ਸਥਿਤੀਆਂ ‘ਚ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ ਬਾਰੇ ਦੱਸਣ ਜਾ ਰਹੇ ਹਾਂ
ਬਦਾਮਾਂ ਦੇ ਫ਼ਾਇਦੇ: ਬਲੱਡ ਸਰਕੂਲੇਸ਼ਨ ਤੇ ਯਾਦਦਾਸ਼ਤ ਹੁੰਦੀ ਹੈ ਵਧੀਆ। ਪਾਚਨ ਕਿਰਿਆ ਨੂੰ ਵਧੀਆ ਬਣਾਉਣ ਤੇ ਭਾਰ ਘਟਾਉਣ ‘ਚ ਮਦਦਗਾਰ। ਹਾਈ ਬਲੱਡ ਪ੍ਰੈਸ਼ਰ ਨੂੰ ਨਿਰੰਤਰ ਕਰਦੇ ਹਨ। ਬੈਡ ਕੋਲੈਸਟਰੋਲ ਵੀ ਹੁੰਦਾ ਹੈ ਘੱਟ।
ਬਦਾਮ ਦੇ ਤੇਲ ਦੇ ਫ਼ਾਇਦੇ
ਮਹਿੰਦੀ ‘ਚ ਮਿਲਾ ਕੇ ਤੇਲ ਲਗਾਉਣ ਨਾਲ ਵਾਲ਼ ਕਾਲੇ ਹੋ ਜਾਂਦੇ ਹਨ। ਬਦਾਮ ਦੇ ਤੇਲ ‘ਚ ਆਇਰਨ ਦੀ ਮਾਤਰਾ ਭਰਪੂਰ ਹੁੰਦੀ ਹੈ, ਜਿਸ ਦੇ ਸੇਵਨ ਨਾਲ ਸਰੀਰ ‘ਚ ਖ਼ੂਨ ਦੀ ਘਾਟ ਦੂਰ ਹੁੰਦੀ ਹੈ।
ਬਦਾਮ ਦੇ ਤੇਲ ਦਾ ਇਸਤੇਮਾਲ ਕਰਨ ਨਾਲ ਕਬਜ਼ ਤੋਂ ਛੁਟਕਾਰਾ ਮਿਲਦਾ ਹੈ। ਬਦਾਮ ਦੇ ਤੇਲ ਦੇ ਸੇਵਨ ਨਾਲ ਕੋਲੈਸਟਰੋਲ ਘੱਟ ਹੁੰਦਾ ਹੈ ਤੇ ਵਧੀਆ ਕੋਲੈਸਟਰੋਲ ਵਧਦਾ ਹੈ। ਬਦਾਮਾਂ ਦਾ ਤੇਲ ਸਰੀਰ ਦੀ ਗੰਦਗੀ ਨੂੰ ਕੱਢਣ ਦਾ ਵੀ ਕੰਮ ਕਰਦਾ ਹੈ ਤੇ ਸਰੀਰ ਨੂੰ ਸਾਫ਼ ਕਰਦਾ ਹੈ।