Home » IPL 2021(Match 50) CSK v DC : ਦਿੱਲੀ ਨੇ ਚੇਨਈ ਨੂੰ 3 ਵਿਕਟਾਂ ਨਾਲ ਹਰਾਇਆ
Home Page News India Sports Sports Sports World Sports

IPL 2021(Match 50) CSK v DC : ਦਿੱਲੀ ਨੇ ਚੇਨਈ ਨੂੰ 3 ਵਿਕਟਾਂ ਨਾਲ ਹਰਾਇਆ

Spread the news

ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਆਖਰੀ ਓਵਰਾਂ ਵਿਚ ਸ਼ਿਮਰੋਨ ਹਿੱਟਮਾਇਰ ਨੇ ਵਧੀਆ ਬੱਲੇਬਾਜ਼ੀ ਕਰਦੇ ਹੋਏ ਦਿੱਲੀ ਕੈਪੀਟਲਸ ਨੇ ਚੇਨਈ ਸੁਪਰ ਕਿੰਗਜ਼ ਨੂੰ ਤਿੰਨ ਵਿਕਟਾਂ ਨਾਲ ਹਰਾ ਕੇ ਆਈ. ਪੀ. ਐੱਲ. ਦੀ ਅੰਕ ਸੂਚੀ ਵਿਚ ਚੋਟੀ ਦੇ ਸਥਾਨ ‘ਤੇ ਕਬਜ਼ਾ ਕਰ ਲਿਆ। 137 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਦਿੱਲੀ ਨੂੰ ਜਿੱਤ ਦੇ ਲਈ ਆਖਰੀ 3 ਓਵਰਾਂ ਵਿਚ 28 ਚਾਹੀਦੀਆਂ ਸਨ। ਹਿੱਟਮਾਇਰ ਨੇ ਬ੍ਰਾਵੋ ਦੇ ਓਵਰ ਵਿਚ ਵਿਚ 12 ਅਤੇ ਜੋਸ਼ ਹੇਜ਼ਲਵੁੱਡ ਦੇ ਓਵਰ ਵਿਚ 10 ਦੌੜਾਂ ਬਣਾਈਆਂ। ਹੁਣ ਆਖਰੀ ਓਵਰ ਵਿਚ ਵਿਚ ਦਿੱਲੀ ਨੂੰ 6 ਦੌੜਾਂ ਦੀ ਜ਼ਰੂਰਤ ਸੀ ਜੋ ਅਕਸ਼ਰ ਪਟੇਲ ਦਾ ਵਿਕਟ ਗਵਾਉਣ ਦੇ ਬਾਵਜੂਦ 2 ਗੇਂਦਾਂ ਬਾਕੀ ਰਹਿੰਦੇ ਹੋਏ ਉਸ ਨੇ ਹਾਸਲ ਕਰ ਲਿਆ। 

PunjabKesari


ਹਿੱਟਮਾਇਰ 18 ਗੇਂਦਾਂ ਵਿਚ 28 ਦੌੜਾਂ ਬਣਾ ਕੇ ਅਜੇਤੂ ਰਹੇ। ਇਸ ਤੋਂ ਪਹਿਲਾਂ ਦਿੱਲੀ ਦੇ ਗੇਂਦਬਾਜ਼ਾਂ ਨੇ ਚੇਨਈ ਨੂੰ ਪੰਜ ਵਿਕਟਾਂ ‘ਤੇ 136 ਦੌੜਾਂ ‘ਤੇ ਰੋਕ ਦਿੱਤਾ। ਚੇਨਈ ਦੇ ਲਈ ਅੰਬਾਤੀ ਰਾਇਡੂ ਨੇ 43 ਗੇਂਦਾਂ ਵਿਚ ਅਜੇਤੂ 55 ਦੌੜਾਂ ਬਣਾਈਆਂ ਪਰ ਬਾਕੀ ਬੱਲੇਬਾਜ਼ ਨਹੀਂ ਚੱਲ ਸਕੇ। ਦਿੱਲੀ ਨੇ ਸ਼ੁਰੂਆਤ ਸ਼ਾਨਦਾਰ ਕੀਤੀ ਤੇ ਪ੍ਰਿਥਵੀ ਸ਼ਾਹ ਨੇ ਸੱਤ ਗੇਂਦਾਂ ਵਿਚ ਤਿੰਨ ਚੌਕੇ ਲਗਾਏ। ਉਹ ਹਾਲਾਂਕਿ ਦੀਪਕ ਚਾਹਰ ਦੀ ਗੇਂਦ ‘ਤੇ ਮਿਡ ਆਫ ਵਿਚ ਫਾਫ ਡੂ ਪਲੇਸਿਸ ਨੂੰ ਕੈਚ ਦੇ ਬੈਠੇ। ਹੇਜਲਵੁੱਡ ਨੇ ਚੌਥੇ ਓਵਰ ਵਿਚ ਸਿਰਫ ਤਿੰਨ ਦੌੜਾਂ ਦਿੱਤੀਆਂ ਪਰ ਸ਼ਿਖਰ ਧਵਨ (35 ਗੇਂਦਾਂ ਵਿਚ 39 ਦੌੜਾਂ) ਨੇ ਚਾਹਰ ਨੂੰ ਦੋ ਛੱਕੇ ਤੇ 2 ਚੌਕੇ ਲਗਾ ਕੇ ਪੰਜਵੇਂ ਓਵਰ ਵਿਚ 21 ਦੌੜਾਂ ਬਣਾਈਆਂ। ਚੇਨਈ ਨੂੰ ਹੁਣ ਤੱਕ ਸ਼ਾਨਦਾਰ ਸ਼ੁਰੂਆਤ ਦੇਣ ਵਾਲੇ ਸਲਾਮੀ ਬੱਲੇਬਾਜ਼ ਰਿਤੂਰਾਜ ਗਾਇਕਵਾੜ ਤੇ ਡੂ ਪਲੇਸਿਸ ਅੱਜ ਵੱਡਾ ਸਕੋਰ ਬਣਾਉਣ ਵਿਚ ਅਸਫਲ ਰਹੇ। 

PunjabKesari

ਚੇਨਈ ਨੇ ਪਹਿਲੇ ਦੋ ਓੲਰ ਵਿਚ 26 ਦੌੜਾਂ ਬਣਾਈਆਂ ਸਨ । ਇਸ ਤੋਂ ਬਾਅਦ ਸਪਿਨਰ ਅਕਸ਼ਰ ਪਟੇਲ ਨੇ ਡੂ ਪਲੇਸਿਸ ਨੂੰ ਮਿਡਵਿਕਟ ‘ਤੇ ਅਈਅਰ ਦੇ ਹੱਥਾਂ ਵਿਚ ਕੈਚ ਦਿੱਤਾ। ਪਾਵਰ ਪਲੇਅ ਦੇ 6ਵੇਂ ਓਵਰ ਤੋਂ ਬਾਅਦ ਚੇਨਈ ਦਾ ਸਕੋਰ 2 ਵਿਕਟ ‘ਤੇ 28 ਦੌੜਾਂ ਸਨ। 10 ਓਵਰਾਂ ਵਿਚ ਚੇਨਈ ਨੇ ਚਾਰ ਵਿਕਟ ‘ਤੇ 69 ਦੌੜਾਂ ਬਣਾਈਆਂ ਪਰ ਅਕਸ਼ਰ ਨੇ ਮੋਇਨ ਅਲੀ ਤੇ ਅਸ਼ਵਿਨ ਨੇ ਸੁਰੇਸ਼ ਰੈਨਾ ਦੀ ਜਗ੍ਹਾ ਖੇਡ ਰਹੇ ਰੌਬਿਨ ਉਥੱਪਾ ਨੂੰ ਆਊਟ ਕੀਤਾ।

PunjabKesari

ਦਿੱਲੀ ਕੈਪੀਟਲਸ : ਪ੍ਰਿਥਵੀ ਸ਼ਾਹ, ਸ਼ਿਖਰ ਧਵਨ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟਕੀਪਰ/ਕਪਤਾਨ), ਰਿਪਾਲ ਪਟੇਲ, ਅਕਸ਼ਰ ਪਟੇਲ, ਸ਼ਿਮਰੌਨ ਹੇਟਮਾਇਰ, ਰਵੀਚੰਦਰਨ ਅਸ਼ਵਿਨ, ਕਾਗਿਸੋ ਰਬਾਡਾ, ਅਵੇਸ਼ ਖਾਨ, ਐਨਰਿਕ ਨੌਰਟਜੇ

ਚੇਨਈ ਸੁਪਰ ਕਿੰਗਜ਼ : ਰਿਤੂਰਾਜ ਗਾਇਕਵਾੜ, ਫਾਫ ਡੂ ਪਲੇਸਿਸ, ਰੌਬਿਨ ਉਥੱਪਾ, ਮੋਈਨ ਅਲੀ, ਅੰਬਾਤੀ ਰਾਇਡੂ, ਐਮ. ਐਸ. ਧੋਨੀ (ਵਿਕਟਕੀਪਰ/ਕਪਤਾਨ), ਰਵਿੰਦਰ ਜਡੇਜਾ, ਡਵੇਨ ਬ੍ਰਾਵੋ, ਸ਼ਾਰਦੁਲ ਠਾਕੁਰ, ਦੀਪਕ ਚਾਹਰ, ਜੋਸ਼ ਹੇਜ਼ਲਵੁੱਡ