Home » INDIA Coronavirus Updates: ਪਿਛਲੇ 24 ਘੰਟਿਆਂ ‘ਚ 14,313 ਨਵੇਂ ਕੋਰੋਨਾ ਕੇਸ, 181 ਲੋਕਾਂ ਦੀ ਮੌਤ
Health • Home Page News • India • India News

INDIA Coronavirus Updates: ਪਿਛਲੇ 24 ਘੰਟਿਆਂ ‘ਚ 14,313 ਨਵੇਂ ਕੋਰੋਨਾ ਕੇਸ, 181 ਲੋਕਾਂ ਦੀ ਮੌਤ

Spread the news

Covid 19 Cases: ਦੇਸ਼ ਵਿੱਚ ਘਾਤਕ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਤੋਂ ਬਾਅਦ ਹੁਣ ਫਿਰ ਘਟਣੇ ਸ਼ੁਰੂ ਹੋ ਗਏ ਹਨ। ਦੱਸ ਦਈਏ ਕਿ ਅੱਜ ਮੰਗਲਵਾਰ ਨੂੰ ਲਗਾਤਾਰ ਦੂਜੀ ਵਾਰ, ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿੱਚ ਗਿਰਾਵਟ ਆਈ ਹੈ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਦੇ 14 ਹਜ਼ਾਰ 313 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਇਸ ਦੌਰਾਨ 181 ਲੋਕਾਂ ਦੀ ਮੌਤ ਹੋਈ। ਦੱਸ ਦਈਏ ਕਿ ਸਿਹਤ ਮੰਤਰਾਲਾ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਬੀਤੇ ਕੱਲ੍ਹ ਦੇਸ਼ ਵਿੱਚ 18 ਹਜ਼ਾਰ 132 ਮਾਮਲੇ ਦਰਜ ਕੀਤੇ ਗਏ ਸੀ। ਜਾਣੋ ਅੱਜ ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਤਾਜ਼ਾ ਸਥਿਤੀ ਕੀ ਹੈ।

ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਕੱਲ੍ਹ ਦੇਸ਼ ਵਿੱਚ ਕੋਰੋਨਾ ਵਾਇਰਸ ਟੀਕੇ ਦੀਆਂ 65 ਲੱਖ 86 ਹਜ਼ਾਰ 92 ਖੁਰਾਕਾਂ ਦਿੱਤੀਆਂ ਗਈਆਂ ਸੀ। ਇਸ ਤੋਂ ਬਾਅਦ ਟੀਕੇ ਦੀਆਂ ਖੁਰਾਕਾਂ ਦੀ ਗਿਣਤੀ ਵਧ ਕੇ 95 ਕਰੋੜ 89 ਲੱਖ 78 ਹਜ਼ਾਰ 49 ਹੋ ਗਈ ਹੈ।ਸਿਹਤ ਮੰਤਰਾਲੇ ਦੁਆਰਾ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ, ਪਿਛਲੇ 24 ਘੰਟਿਆਂ ਵਿੱਚ 26 ਹਜ਼ਾਰ 579 ਲੋਕ ਕੋਰੋਨਾ ਮੁਕਤ ਹੋ ਗਏ ਹਨ, ਜਿਸ ਤੋਂ ਬਾਅਦ ਐਕਟਿਵ ਕੇਸ ਘੱਟ ਕੇ 2 ਲੱਖ 14 ਹਜ਼ਾਰ 900 ਰਹਿ ਗਏ ਹਨ। ਹੁਣ ਤੱਕ ਦੇਸ਼ ਵਿੱਚ ਤਿੰਨ ਕਰੋੜ 33 ਲੱਖ 20 ਹਜ਼ਾਰ 57 ਲੋਕਾਂ ਨੇ ਕੋਰੋਨਾ ਨੂੰ ਹਰਾਇਆ ਹੈ। ਹੁਣ ਤੱਕ ਦੇਸ਼ ਵਿੱਚ ਕੋਰੋਨਾ ਕਾਰਨ ਚਾਰ ਲੱਖ 50 ਹਜ਼ਾਰ 963 ਲੋਕਾਂ ਦੀ ਮੌਤ ਹੋ ਚੁੱਕੀ ਹੈ।