ਸੂਡਾਨ ਦੇ ਦੱਖਣੀ ਦਾਰਫ਼ੁਰ ਸੂਬੇ ਦੀ ਰਾਜਧਾਨੀ ਨਿਆਲਾ (Nyala) ਵਿੱਚ ਇੱਕ ਭੀੜ-ਭੜੱਕੇ ਵਾਲੇ ਬਾਜ਼ਾਰ ’ਤੇ ਫ਼ੌਜੀ ਡਰੋਨ ਹਮਲੇ ਵਿੱਚ 102 ਲੋਕਾਂ ਦੀ ਮੌਤ ਅਤੇ 113 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਇਹ ਅੰਕੜੇ ਮਨੁੱਖੀ ਅਧਿਕਾਰਾਂ ਦੀ ਨਿਗਰਾਨੀ ਕਰਨ ਵਾਲੇ ਸਮੂਹ Emergency Lawyers ਨੇ ਮੰਗਲਵਾਰ ਨੂੰ ਜਾਰੀ ਕੀਤੇ। ਸਮੂਹ ਮੁਤਾਬਕ, ਹਮਲਾ ਸੋਮਵਾਰ ਸ਼ਾਮ ਨੂੰ ਹੋਇਆ ਅਤੇ ਮਰਨ ਵਾਲਿਆਂ ਵਿੱਚ ਕਈ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ। ਸਮੂਹ ਨੇ ਇਸ ਹਮਲੇ ਲਈ ਸੂਡਾਨੀ ਫ਼ੌਜ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਸੁਤੰਤਰ ਜਾਂਚ ਦੀ ਮੰਗ ਕੀਤੀ ਹੈ।
Doctors Without Borders (MSF) ਨੇ ਦੱਸਿਆ ਕਿ ਨਿਆਲਾ ਦੇ ਉਸ ਦੇ ਹਸਪਤਾਲ ਵਿੱਚ 36 ਮ੍ਰਿਤਕਾਂ ਦੀਆਂ ਦੇਹਾਂ ਲਿਆਂਦੀਆਂ ਗਈਆਂ, ਜਦਕਿ ਐਮਰਜੈਂਸੀ ਵਿਭਾਗ ਵਿੱਚ ਲਗਭਗ 150 ਜ਼ਖ਼ਮੀਆਂ ਦਾ ਇਲਾਜ ਕੀਤਾ ਗਿਆ। ਸੂਡਾਨ ਵਿੱਚ ਜਾਰੀ ਘਰੇਲੂ ਜੰਗ ਦੌਰਾਨ ਡਰੋਨ ਹਮਲਿਆਂ ਵਿੱਚ ਵਾਧਾ ਹੋ ਰਿਹਾ ਹੈ, ਜਿਸ ਦਾ ਸਭ ਤੋਂ ਭਿਆਨਕ ਅਸਰ ਆਮ ਨਾਗਰਿਕਾਂ ’ਤੇ ਪੈ ਰਿਹਾ ਹੈ।
ਸੂਡਾਨ ਦੇ ਇੱਕ ਬਜ਼ਾਰ ‘ਚ ਹੋਏ ਡਰੋਨ ਹਮਲੇ ਮਾਰੇ ਗਏ ਲੋਕਾਂ ਦੀ ਗਿਣਤੀ ਹੋਈ 100 ਤੋ ਪਾਰ…













Add Comment