Home » ਧਰਤੀ ਤੋਂ ਕਿਤੇ ਦੂਰ ਹੋਰ ਵੀ ਹੈ ਜੀਵਨ, ਵਿਗਿਆਨੀਆਂ ਨੂੰ ਮਿਲਿਆ ਰੇਡੀਉ ਸਿਗਨਲ
Home Page News Technology World News

ਧਰਤੀ ਤੋਂ ਕਿਤੇ ਦੂਰ ਹੋਰ ਵੀ ਹੈ ਜੀਵਨ, ਵਿਗਿਆਨੀਆਂ ਨੂੰ ਮਿਲਿਆ ਰੇਡੀਉ ਸਿਗਨਲ

Spread the news

ਸਿਗਨਲ ਫੜਨ ਵਾਲਾ ਐਂਟੀਨਾ ਨੀਦਰਲੈਂਡਜ਼ ਵਿਚ ਹੈ ਸਥਾਪਤ ਪੁਲਾੜ ਤੋਂ ਆਉਣ ਵਾਲੇ ਰੇਡੀਉ ਸਿਗਨਲ ਵਿਗਿਆਨੀਆਂ ਲਈ ਹੈਰਾਨੀ ਦਾ ਕਾਰਨ ਬਣੇ ਹੋਏ ਹਨ। ਇਨ੍ਹਾਂ ਸੰਕੇਤਾਂ ਕਾਰਨ ਵਿਗਿਆਨੀ ਇਸ ਸੰਭਾਵਨਾ ਨੂੰ ਵੇਖਦੇ ਹਨ ਕਿ ਧਰਤੀ ਤੋਂ ਇਲਾਵਾ ਇਸ ਬ੍ਰਹਿਮੰਡ ਵਿਚ ਜੀਵਨ ਹੈ। ਹਾਲਾਂਕਿ ਇਹ ਸਵਾਲ ਕਿ ਕੀ ਧਰਤੀ ਤੋਂ ਇਲਾਵਾ ਕਿਸੇ ਹੋਰ ਗ੍ਰਹਿ ਉਤੇ ਜੀਵਨ ਹੈ, ਸਦੀਆਂ ਤੋਂ ਵਿਗਿਆਨੀਆਂ ਲਈ ਇਕ ਰਹੱਸ ਬਣਿਆ ਹੋਇਆ ਹੈ। ਇਸ ਕੜੀ ਵਿਚ ਵਿਗਿਆਨੀਆਂ ਨੇ ਇਕ ਅਜਿਹਾ ਰੇਡੀਉ ਸੰਦੇਸ਼ ਫੜਿਆ ਹੈ, ਜਿਸ ਦੇ ਆਧਾਰ ’ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਬ੍ਰਹਿਮੰਡ ਵਿਚ ਕਿਤੇ ਵੀ ਜੀਵਨ ਮੌਜੂਦ ਹੈ। 

 ਪਹਿਲੀ ਵਾਰ ਪੁਲਾੜ ਵਿਗਿਆਨੀਆਂ ਨੇ ਉਨ੍ਹਾਂ ਤਾਰਿਆਂ ਦਾ ਪਤਾ ਲਗਾਇਆ ਹੈ ਜੋ ਰੇਡੀਉ ਸੰਕੇਤ ਭੇਜ ਰਹੇ ਹਨ। ਇਹ ਰੇਡੀਉ ਸੰਦੇਸ਼ ਦਰਸਾਉਂਦਾ ਹੈ ਕਿ ਉਸ ਦੇ ਆਲੇ ਦੁਆਲੇ ਲੁਕਵੇਂ ਗ੍ਰਹਿ ਹਨ। ਵਿਗਿਆਨੀਆਂ ਨੇ ਇਨ੍ਹਾਂ ਸੰਕੇਤਾਂ ਨੂੰ ਦੁਨੀਆਂ ਦੇ ਸੱਭ ਤੋਂ ਸ਼ਕਤੀਸ਼ਾਲੀ ਰੇਡੀਉ ਐਂਟੀਨਾ ਰਾਹੀਂ ਫੜਿਆ ਹੈ। ਇਹ ਘੱਟ ਆਵਿਰਤੀ ਵਾਲਾ ਐਂਟੀਨਾ ਨੀਦਰਲੈਂਡਜ਼ ਵਿਚ ਸਥਾਪਤ ਕੀਤਾ ਗਿਆ ਹੈ। ਇਸ ਸਬੰਧ ਵਿਚ ਕਵੀਂਸਲੈਂਡ ਯੂਨੀਵਰਸਟੀ ਦੇ ਡਾ. ਬੈਂਜਾਮਿਨ ਕੋ ਅਤੇ ਉਨ੍ਹਾਂ ਦੀ ਟੀਮ ਦਾ ਕਹਿਣਾ ਹੈ ਕਿ ਲੁਕਵੇਂ ਗ੍ਰਹਿਆਂ ਨੂੰ ਲੱਭਣ ਦੀ ਇਸ ਨਵੀਂ ਤਕਨੀਕ ਨਾਲ, ਬ੍ਰਹਿਮੰਡ ਵਿਚ ਹੋਰ ਕਿਤੇ ਜੀਵਨ ਦੀ ਹੋਂਦ ਦੀ ਸੰਭਾਵਨਾ ਮਜ਼ਬੂਤ ਹੋ ਰਹੀ ਹੈ। ਇਸ ਨਾਲ ਵਿਗਿਆਨੀਆਂ ਦਾ ਉਤਸ਼ਾਹ ਵਧਿਆ ਹੈ। ਉਨ੍ਹਾਂ ਕਿਹਾ ਕਿ ਇਹ ਸਵਾਲ ਅੱਜ ਖਗੋਲ ਵਿਗਿਆਨ ਲਈ ਸੱਭ ਤੋਂ ਵੱਡਾ ਸਵਾਲ ਹੈ। ਦੱਸ ਦੇਈਏ ਕਿ ਪੁਲਾੜ ਵਿਗਿਆਨੀ ਆਵਿਰਤੀ ਯੁੱਗ ਤਕਨਾਲੋਜੀ ਦੁਆਰਾ ਬ੍ਰਹਿਮੰਡ ਦੇ ਹੋਰ ਗ੍ਰਹਿਆਂ ਦੀ ਖੋਜ ਕਰ ਰਹੇ ਹਨ। ਰਿਪੋਰਟ ਅਨੁਸਾਰ, ਪੁਲਾੜ ਵਿਗਿਆਨੀਆਂ ਨੇ 19 ਦੂਰ ਰੈੱਡ ਡਰਾਫ ਸੰਕੇਤਾਂ ਨੂੰ ਫੜ ਲਿਆ ਹੈ। ਇਨ੍ਹਾਂ ਵਿਚੋਂ ਚਾਰ ਸੰਕੇਤ ਸਪੱਸ਼ਟ ਤੌਰ ’ਤੇ ਦਰਸਾਉਂਦੇ ਹਨ ਕਿ ਇਨ੍ਹਾਂ ਤਾਰਿਆਂ ਦੇ ਦੁਆਲੇ ਗ੍ਰਹਿ ਹਨ।