Home » ਨਹੀ ਰਿਹਾ ਪ੍ਰਸਿੱਧ ਗੀਤਕਾਰ ਦੀਪਾ ਘੋਲੀਆ’ਡੇਂਗੂ ਨਾਲ ਹੋਈ ਮੌਤ
Home Page News India India News

ਨਹੀ ਰਿਹਾ ਪ੍ਰਸਿੱਧ ਗੀਤਕਾਰ ਦੀਪਾ ਘੋਲੀਆ’ਡੇਂਗੂ ਨਾਲ ਹੋਈ ਮੌਤ

Spread the news

ਆਕਲੈਂਡ(ਬਲਜਿੰਦਰ ਸਿੰਘ)ਪੰਜਾਬੀ ਸੰਗੀਤ ਜਗਤ ਨੂੰ ਅੱਜ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਜਦੋ ਮਸ਼ਹੂਰ ਗੀਤਕਾਰ ਤੇ ਪੇਸ਼ਕਾਰ ਦੀਪਾ ਘੋਲੀਆ ਦੀ ਡੇਂਗੂ ਦੀ ਬਿਮਾਰੀ ਕਾਰਨ ਮੌਤ ਹੋ ਗਈ ਹੈ।ਦੀਪਾ ਪਿਛਲੇ ਦਿਨਾਂ ਤੋਂ ਬਿਮਾਰ ਸੀ ਅਤੇ ਬਠਿੰਡਾ ਦੇ ਆਦੇਸ਼ ਹਸਪਤਾਲ ਵਿੱਚ ਇਲਾਜ ਅਧੀਨ ਸੀ ਜਿਸ ਦੀ ਅੱਜ ਸਵੇਰੇ ਮੌਤ ਹੋ ਗਈ।

ਬਠਿੰਡਾ ਜ਼ਿਲ੍ਹੇ ਦੇ ਪਿੰਡ ਘੋਲੀਆ ਦਾ ਰਹਿਣ ਵਾਲੇ ਦੀਪਾ ਪਿਛਲੇ 25-30 ਸਾਲਾਂ ਤੋਂ ਗੀਤਕਾਰੀ ਲਾਈਨ ਵਿਚ ਸੀ। ਦੀਪੇ ਦੇ ਲਿਖੇ ਗੀਤ ਪ੍ਰਸਿੱਧ ਗਾਇਕ ਹਰਦੇਵ ਮਾਹੀਨੰਗਲ,ਧਰਮਪ੍ਰੀਤ,ਮੇਜਰ ਰਾਜਸਥਾਨੀ,ਕੁਲਦੀਪ ਰਸੀਲਾ ਅਮ੍ਰਿਤਾ ਵਿਰਕ,ਮਨਜਿੰਦਰ ਗੁਲਸ਼ਨ ਆਦਿ ਅਨੇਕਾ ਹੀ ਗਾਇਕਾ ਦੀ ਅਵਾਜ ਵਿੱਚ ਰਿਕਾਰਡ ਹੋਏ।ਦੀਪਾ ਘੋਲੀਆ ਪਿਛਲੇ ਕਈ ਸਾਲਾਂ ਤੋਂ ਬਠਿੰਡਾ ਦੇ ਆਦਰਸ਼ ਨਗਰ ਵਿੱਚ ਰਹਿ ਰਿਹਾ ਸੀ।