Home » Sixer King Yuvraj Singh ਨੂੰ ਗ੍ਰਿਫਤਾਰੀ ਤੋਂ ਕੁਝ ਸਮੇਂ ਬਾਅਦ ਹੀ ਮਿਲੀ ਜ਼ਮਾਨਤ, ਜਾਣੋ ਕੀ ਹੈ ਮਾਮਲਾ
Celebrities Home Page News India India News Sports Sports

Sixer King Yuvraj Singh ਨੂੰ ਗ੍ਰਿਫਤਾਰੀ ਤੋਂ ਕੁਝ ਸਮੇਂ ਬਾਅਦ ਹੀ ਮਿਲੀ ਜ਼ਮਾਨਤ, ਜਾਣੋ ਕੀ ਹੈ ਮਾਮਲਾ

ਭਾਰਤ ਦੇ ਸਾਬਕਾ ਖਿਡਾਰੀ ਯੁਵਰਾਜ ਸਿੰਘ ਨੂੰ ਜਾਤੀਵਾਦੀ ਟਿੱਪਣੀ ਕਰਨ ਦੇ ਲਈ ਹਰਿਆਣਾ ਦੇ ਹਿਸਾਰ ਜ਼ਿਲ੍ਹੇ ‘ਚ ਗ੍ਰਿਫਤਾਰ ਕੀਤਾ ਗਿਆ। ਹਾਲਾਂਕਿ ਹਾਈ ਕੋਰਟ ਦੇ ਆਦੇਸ਼ ਤੋਂ ਬਾਅਦ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਗਈ। ਇਸ ਮਾਮਲੇ ਵਿੱਚ ਰਜਤ ਕਲਸਨ ਨਾਂ ਦੇ ਇੱਕ ਵਕੀਲ ਨੇ ਹਿਸਾਰ ਦੇ ਹਾਂਸੀ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਯੁਵਰਾਜ ਸਿੰਘ ਨੇ ਪਿਛਲੇ ਸਾਲ ਇੰਸਟਾਗ੍ਰਾਮ ਲਾਈਵ ਦੌਰਾਨ ਸਾਥੀ ਖਿਡਾਰੀ ਯੁਜਵੇਂਦਰ ਚਾਹਲ ਬਾਰੇ ਜਾਤੀਵਾਦੀ ਟਿੱਪਣੀ ਕੀਤੀ ਸੀ, ਜਿਸ ‘ਤੇ ਪੂਰੇ ਦੇਸ਼ ‘ਚ ਕਾਫੀ ਹੰਗਾਮਾ ਹੋਇਆ ਸੀ।

ਸੋਸ਼ਲ ਮੀਡੀਆ ‘ਤੇ ਮੁਆਫੀ ਮੰਗੀ

ਪਿਛਲੇ ਸਾਲ ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਦੇਸ਼ ਭਰ ਵਿੱਚ ਹੰਗਾਮਾ ਮਚ ਗਿਆ। ਇਸ ਤੋਂ ਬਾਅਦ ਯੁਵਰਾਜ ਸਿੰਘ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਰਾਹੀਂ ਮੁਆਫੀ ਮੰਗੀ। ਉਸਨੇ ਇਹ ਵੀ ਕਿਹਾ ਕਿ ਉਸਦੇ ਸ਼ਬਦਾਂ ਦੀ ਗਲਤ ਵਿਆਖਿਆ ਕੀਤੀ ਗਈ। ਉਦੋਂ ਇਹ ਮਾਮਲਾ ਕਈ ਦਿਨਾਂ ਤੱਕ ਸੋਸ਼ਲ ਮੀਡੀਆ ‘ਤੇ ਚੱਲਿਆ ਦੱਸ ਦਈਏ ਕਿ ਯੁਵਰਾਜ ਸਿੰਘ ਨੇ ਟੀਮ ਇੰਡੀਆ ਲਈ 304 ਵਨਡੇ, 58 ਟੀ -20 ਅੰਤਰਰਾਸ਼ਟਰੀ ਅਤੇ 40 ਟੈਸਟ ਮੈਚ ਖੇਡੇ ਹਨ। ਉਸਨੇ ਟੀਮ ਇੰਡੀਆ ਨੂੰ 2011 ਵਿੱਚ ਇੱਕ ਰੋਜ਼ਾ ਵਿਸ਼ਵ ਕੱਪ ਜਿੱਤਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ। ਸਾਲ 2019 ਵਿੱਚ, ਉਸਨੇ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ।

ਸ਼ਿਕਾਇਤਕਰਤਾ ਨੇ ਵੀਆਈਪੀ ਟ੍ਰੀਟਮੈਂਟ ਦੇਣ ਦਾ ਲਾਇਆ ਦੋਸ਼

ਸ਼ਿਕਾਇਤਕਰਤਾ ਰਜਤ ਕਲਸਨ ਨੇ ਦੱਸਿਆ ਕਿ ਯੁਵਰਾਜ ਸਿੰਘ ਨੂੰ ਹਰਿਆਣਾ ਪੁਲਿਸ ਨੇ ਵੀਆਈਪੀ ਟ੍ਰੀਟਮੈਂਟ ਦਿੱਤਾ ਅਤੇ ਉਸ ਨਾਲ ਸੈਲਫੀਆਂ ਕਲਿੱਕ ਕਰਵਾਈਆਂ। ਆਮ ਤੌਰ ‘ਤੇ ਕਿਸੇ ਦੋਸ਼ੀ ਦੇ ਨਾਲ ਕੀ ਹੋਣਾ ਚਾਹੀਦਾ ਹੈ ਇਸ ਦੇ ਉਲਟ ਯੁਵਰਾਜ ਨੂੰ ਗਜ਼ਟਿਡ ਅਧਿਕਾਰੀ ਦੇ ਮੈਸ ਵਿਖੇ ਜੂਸ ਅਤੇ ਸਨੈਕਸ ਦਿੱਤੇ ਗਏ। ਇਸ ਗੱਲ ਨੂੰ ਜਾਣਬੁੱਝ ਕੇ ਮੀਡੀਆ ਤੋਂ ਦੂਰ ਰੱਖਿਆ ਗਿਆ। ਕਲਸਨ ਨੇ ਯੁਵਰਾਜ ਸਿੰਘ ਨੂੰ ਅੰਤਰਿਮ ਜ਼ਮਾਨਤ ਦੇਣ ਦੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਆਦੇਸ਼ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦੇਣ ਲਈ ਕਿਹਾ ਹੈ।

ਸ਼ਿਕਾਇਤਕਰਤਾ ਐਡਵੋਕੇਟ ਰਜਤ ਕਲਸਨ ਮੁਤਾਬਕ, ਹੁਣ ਹਾਂਸੀ ਪੁਲਿਸ ਯੁਵਰਾਜ ਸਿੰਘ ਦੇ ਖਿਲਾਫ ਅਦਾਲਤ ਵਿੱਚ ਚਲਾਨ ਪੇਸ਼ ਕਰੇਗੀ, ਜਿਸਦੇ ਬਾਅਦ ਯੁਵਰਾਜ ਸਿੰਘ ਨੂੰ ਵਿਸ਼ੇਸ਼ ਅਦਾਲਤ ਤੋਂ ਨਿਯਮਤ ਜ਼ਮਾਨਤ ਵੀ ਲੈਣੀ ਪਵੇਗੀ। ਯੁਵਰਾਜ ਸਿੰਘ ਨੂੰ ਹਿਸਾਰ ਵਿੱਚ ਅਨੁਸੂਚਿਤ ਜਾਤੀ ਅਤੇ ਜਨਜਾਤੀ ਅੱਤਿਆਚਾਰ ਐਕਟ ਦੇ ਤਹਿਤ ਸਥਾਪਿਤ ਵਿਸ਼ੇਸ਼ ਅਦਾਲਤ ਵਿੱਚ ਹਰ ਤਾਰੀਖ ਨੂੰ ਪੇਸ਼ ਹੋਣਾ ਪਵੇਗਾ ਅਤੇ ਜੇਕਰ ਦੋਸ਼ੀ ਸਾਬਤ ਹੋਇਆ ਤਾਂ 5 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ।

Daily Radio

Daily Radio

Listen Daily Radio
Close