ਭਾਰਤੀ ਕ੍ਰਿਕਟ ਬੋਰਡ (BCCI) ਨੇ ਵਨ ਡੇ ਟੀਮ ਦੇ ਕਪਤਾਨ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਹੈ। ਬੀ. ਸੀ. ਸੀ. ਆਈ. ਨੇ ਅਧਿਕਾਰਤ ਟਵਿੱਟਰ ਅਕਾਊਂਟ ‘ਤੇ ਟਵੀਟ ਕਰਦੇ ਹੋਏ ਲਿਖਿਆ ਕਿ ਭਾਰਤੀ ਟੀਮ ਦੇ ਵਨ ਡੇ ਟੀਮ ਦੇ ਨਵੇਂ ਕਪਤਾਨ ਰੋਹਿਤ ਸ਼ਰਮਾ (Rohit Sharma) ਹੋਣਗੇ। ਵਿਰਾਟ ਕੋਹਲੀ (Virat Kohli) ਹੁਣ ਸਿਰਫ ਟੈਸਟ ਟੀਮ ਦੀ ਹੀ ਕਮਾਨ ਸੰਭਾਲਦੇ ਹੋਏ ਦਿਖਾਈ ਦੇਣਗੇ।

ਜ਼ਿਕਰਯੋਗ ਹੈ ਕਿ ਵਿਰਾਟ ਕੋਹਲੀ ਨੇ ਜ਼ਿਆਦਾ ਕੰਮਕਾਰ ਦੇ ਕਾਰਨ ਟੀ-20 ਦੀ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਸੀ। ਇਸ ਤੋਂ ਬਾਅਦ ਹੀ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਉਹ ਵਨ ਡੇ ਦੀ ਕਪਤਾਨੀ ਵੀ ਛੱਡ ਸਕਦੇ ਹਨ ਪਰ ਵਿਰਾਟ ਦੇ ਕਪਤਾਨੀ ਛੱਡਣ ਤੋਂ ਪਹਿਲਾਂ ਹੀ ਬੀ. ਸੀ. ਸੀ. ਆਈ. ਨੇ ਰੋਹਿਤ ਸ਼ਰਮਾ ਨੂੰ ਭਾਰਤੀ ਟੀਮ ਦਾ ਨਵਾਂ ਕਪਤਾਨ ਨਿਯੁਕਤ ਕਰ ਦਿੱਤਾ ਹੈ।