Home » ਹੈਲੀਕਾਪਟਰ ‘ਚ 14 ਲੋਕ ਸਵਾਰ ਸਨ,13 ਦੀ ਮੌਤ, ਕੈਪਟਨ ਵਰੁਣ ਸਿੰਘ ਹੀ ਬੱਚ ਸਕੇ…
Home Page News India India News

ਹੈਲੀਕਾਪਟਰ ‘ਚ 14 ਲੋਕ ਸਵਾਰ ਸਨ,13 ਦੀ ਮੌਤ, ਕੈਪਟਨ ਵਰੁਣ ਸਿੰਘ ਹੀ ਬੱਚ ਸਕੇ…

Spread the news

ਭਾਰਤੀ ਏਅਰ ਫੋਰਸ (Indian Air Force) ਦਾ ਐੱਮ.ਆਈ. 17ਵੀ5 ਹੈਲੀਕਾਪਟਰ ਬੁੱਧਵਾਰ ਨੂੰ ਤਾਮਿਲਨਾਡੂ ਦੇ ਕੁੰਨੂਰ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿਚ ਸੀ.ਡੀ.ਐੱਸ. ਜਨਰਲ ਬਿਪਿਨ ਰਾਵਤ (CDS General Bipin Rawat) ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ (Wife Madhulika Rawat) ਸਮੇਤ 13 ਲੋਕਾਂ ਦਾ ਦੇਹਾਂਤ ਹੋ ਗਿਆ। ਹਾਲਾਂਕਿ ਭਾਰਤੀ ਏਅਰ ਫੋਰਸ (Indian Air Force) ਦੇ ਗਰੁੱਪ ਕੈਪਟਨ ਵਰੁਣ ਸਿੰਘ (Group Captain Varun Singh) ਦਾ ਇਲਾਜ ਜਾਰੀ ਹੈ। ਉਹ ਗੰਭੀਰ ਰੂਪ ਵਿਚ ਜ਼ਖਮੀ ਹੈ।


ਗਰੁੱਪ ਕੈਪਟਨ ਵਰੁਣ ਸਿੰਘ ਨੂੰ ਇਸ ਸਾਲ ਸੁਤੰਤਰਤਾ ਦਿਵਸ ਮੌਕੇ ਸ਼ੌਰਿਆ ਚੱਕਰ ਨਾਲ ਸਨਮਾਨਤ ਕੀਤਾ ਗਿਆ ਸੀ। ਉਨ੍ਹਾਂ ਨੂੰ ਇਥੇ ਸਨਮਾਨ 2020 ਵਿਚ ਇਕ ਹਵਾਈ ਐਮਰਜੈਂਸੀ ਦੌਰਾਨ ਆਪਣੇ ਐੱਲ.ਸੀ.ਏ. ਤੇਜਸ ਲੜਾਕੂ ਜਹਾਜ਼ ਨੂੰ ਬਚਾਉਣ ਲਈ ਮਿਲਿਆ ਸੀ। ਦੱਸਣਯੋਗ ਹੈ ਕਿ ਸੀ.ਡੀ.ਸੀ. ਬਿਪਿਨ ਰਾਵਤ (CDC Bipin Rawat) ਅਤੇ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ (Madhulika Rawat) ਦਾ ਹੈਲੀਕਾਪਟਰ ਹਾਦਸੇ (Helicopter crash) ਵਿਚ ਦੇਹਾਂਤ ਹੋ ਗਿਆ।

ਹਾਦਸਾ ਇੰਨਾ ਭਿਆਨਕ ਸੀ ਕਿ ਹੈਲੀਕਾਪਟਰ ਦੇ ਪਰਖੱਚੇ ਉੱਡ ਗਏ ਅਤੇ ਹੈਲੀਕਾਪਟਰ ਦੇ ਡਿੱਗਦਿਆਂ ਹੀ ਅੱਗ ਲੱਗ ਗਈ। ਤਾਮਿਲਨਾਡੂ ਦੇ ਕੁੰਨੂਰ ਵਿਚ ਬੁੱਧਵਾਰ ਦੁਪਹਿਰ ਤਕਰੀਬਨ 12-20 ਮਿੰਟ ‘ਤੇ ਉਨ੍ਹਾਂ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਉਸ ਵਿਚ ਜਨਰਲ ਰਾਵਤ ਦੀ ਪਤਨੀ ਮਧੁਲਿਕਾ ਰਾਵਤ ਸਮੇਤ ਫੌਜ ਦੇ 14 ਲੋਕ ਸਵਾਰ ਸਨ ਜਿਨ੍ਹਾਂ ਵਿਚੋਂ 13 ਦੀ ਮੌਤ ਹੋ ਗਈ।