Home » ਬੰਦ ਪਏ ਆਕਲੈਂਡ ਦੇ ਬਾਰਡਰਾਂ ਦਾ ਮੁੱਦਾ ਭਖਿਆ,ਪ੍ਰਧਾਨਮੰਤਰੀ ਨੇ ਕਿਹਾ ਜਾਇਜ ਨੇ ਪਾਬੰਦੀਆਂ
Home Page News New Zealand Local News NewZealand

ਬੰਦ ਪਏ ਆਕਲੈਂਡ ਦੇ ਬਾਰਡਰਾਂ ਦਾ ਮੁੱਦਾ ਭਖਿਆ,ਪ੍ਰਧਾਨਮੰਤਰੀ ਨੇ ਕਿਹਾ ਜਾਇਜ ਨੇ ਪਾਬੰਦੀਆਂ

Spread the news

ਟਰੈਫਿਕ ਲਾਈਟ ਸਿਸਟਮ ਲਾਗੂ ਹੋਣ ਤੋੰ ਬਾਅਦ ਵੀ ਆਕਲੈਂਡ ਦੇ ਬਾਰਡਰ ਬੰਦ ਰੱਖਣ ਨੂੰ ਲੈ ਕੇ ਮਾਮਲਾ ਭੱਖਦਾ ਨਜ਼ਰ ਆ ਰਿਹਾ ਹੈ ।ਇਸ ਦੇ ਬਾਵਜੂਦ ਪ੍ਰਧਾਨਮੰਤਰੀ ਜੈਸਿੰਡਾ ਆਰਡਰਨ ਵੱਲੋੰ ਆਕਲੈਂਡ ਦੇ ਬਾਰਡਰਾਂ ਤੇ ਸਖਤਾਈ ਦੇ ਫੈਸਲੇ ਨੂੰ ਸਹੀ ਕਰਾਰ ਦਿੱਤਾ ਗਿਆ ਹੈ ।ਜਿਕਰਯੋਗ ਹੈ ਕਿ Director-General of Health Dr Ashley Bloomfield ਵੱਲੋੰ ਆਕਲੈਂਡ ਦੇ ਬਾਰਡਰ ਖੋਲ੍ਹਣ ਸੰਬੰਧੀ ਦਿੱਤੀ ਗਈ ਸਲਾਹ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਕ੍ਰਿਸ ਲਕਸਨ ਵੱਲੋੰ ਵੀ ਸਰਕਾਰ ਤੇ ਇਸ ਮੁੱਦੇ ਨੂੰ ਲੈ ਕੇ ਨਿਸ਼ਾਨਾ ਸਾਧਿਆ ਗਿਆ ਸੀ ।

ਕ੍ਰਿਸ ਲਕਸਨ ਨੇ ਕਿਹਾ ਕਿ ਸਰਕਾਰ ਆਕਲੈਂਡ ਵਾਸੀਆਂ ਨਾਲ ਅਜਿਹਾ ਕਰਕੇ ਸਰਾਸਰ ਧੱਕਾ ਕਰ ਰਹੀ ਹੇੈ ।ਉਨ੍ਹਾਂ ਕਿਹਾ ਕਿ ਜਦੋੰ ਆਕਲੈਂਡ ਦੇ 90 ਫੀਸਦੀ ਲੋਕ ਦੋਵੇੰ ਡੋਜ਼ ਲਗਵਾ ਚੁੱਕੇ ਹਨ ਤਾਂ ਫਿਰ ਉਨ੍ਹਾਂ ਨੂੰ ਬਾਕੀ ਮੁਲਕ ਨਾਲੋੰ ਤੋੜ ਕੇ ਰੱਖਣ ਦਾ ਕੋਈ ਤੁੱਕ ਨਹੀੰ ਬਣਦਾ ।ਉਨ੍ਹਾਂ ਕਿਹਾ ਕਿ ਸਰਕਾਰ ਸੀ ਬਿਨ੍ਹਾਂ ਵਜ੍ਹਾ ਸਖਤਾਈ ਕਾਰਨ ਆਕਲੈਂਡ ਦੇ ਕਾਰੋਬਾਰੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਹੇ ਹਨ ।

ਵਿਰੋਧੀ ਧਿਰ ਵੱਲੋੰ ਚੁੱਕੇ ਸਵਾਲਾਂ ਦੇ ਜਵਾਬ ਦਿੰਦਿਆਂ ਪ੍ਰਧਾਨਮੰਤਰੀ ਨੇ ਕਿਹਾ ਕਿ ਆਕਲੈਂਡ ਦੇ ਬਾਰਡਰ ਬੰਦ ਰੱਖਣ ਦਾ ਫੈਸਲਾ ਸਿਹਤ ਮਾਹਿਰਾਂ ਦੀ ਰਾਏ ਤੇ ਹੀ ਲਿਆ ਗਿਆ ਸੀ ।ਉਨ੍ਹਾਂ ਕਿਹਾ ਕਿ ਡੈਲਟਾ ਕਮਿਊਨਿਟੀ ਕੇਸਾਂ ਨੂੰ ਆਕਲੈਂਡ ਤੱਕ ਸੀਮਤ ਰੱਖਣਾ ਇੱਕ ਵੱਡਾ ਚੈਲੇੰਜ ਸੀ ਤੇ ਅਸੀਂ ਇਸਨੂੰ ਰੋਕਣ ‘ਚ ਸਫਲ ਵੀ ਹੋਏ ਹਾਂ।ਉਨ੍ਹਾਂ ਕਿਹਾ ਕਿ ਆਕਲੈਂਡ ਦੇ ਬਾਰਡਰ ਮਿੱਥੇ ਸਮੇੰ ਮੁਤਾਬਿਕ ਹੀ ਖੋਲ੍ਹੇ ਜਾ ਰਹੇ ਹਨ ।

ਜਿਕਰਯੋਗ ਹੈ ਕਿ ਆਕਲੈਂਡ ਦੇ ਬਾਰਡਰਾਂ ਤੇ ਲੱਗੀਆਂ ਪਾਬੰਦੀਆਂ ‘ਚ 15 ਦਸੰਬਰ ਤੋੰ ਢਿੱਲ ਦਿੱਤੀ ਜਾਵੇਗੀ ।15 ਦਸੰਬਰ ਤੋੰ Fully Vaccinated ਤੇ ਜਾਂ ਫਿਰ ਕੋਵਿਡ ਟੈਸਟ ਦੀ ਨੈਗੇਟਿਵ ਰਿਪੋਰਟ ਵਾਲੇ ਲੋਕਾਂ ਨੂੰ ਆਉਣ ਜਾਣ ਦੀ ਖੁੱਲ੍ਹ ਦਿੱਤੀ ਜਾਵੇਗੀ