ਨਿਊਜ਼ੀਲੈਂਡ ਭਰ ‘ਚ ਸਕੂਲਾਂ ਦੇ ਸਟਾਫ਼ ਤੇ ਅਧਿਆਪਕਾਂ ਲਈ ਲਾਜ਼ਮੀ ਕੀਤੀ ਗਈ ਵੈਕਸੀਨ ਦਾ ਨਿਯਮ ਵਿਦਿਆਰਥੀਆਂ ਤੇ ਲਾਗੂ ਨਹੀੰ ਹੋਵੇਗਾ।ਮਨਿਸਟਰੀ ਆੱਫ਼ ਏਜੂਕੇਸ਼ਨ ਨੇ ਦੱਸਿਆ ਕਿ ਸਕੂਲਾਂ ‘ਚ ਵਿਦਿਆਰਥੀਆਂ ਤੇ ਅਜਿਹਾ ਨਿਯਮ ਲਾਗੂ ਨਹੀੰ ਕੀਤਾ ਜਾ ਸਕਦਾ ।ਉਨ੍ਹਾਂ ਕਿਹਾ ਕਿ ਕਿਸੇ ਵੀ ਵਿਦਿਆਰਥੀ ਨੂੰ ਉਸਦੇ ਵੈਕਸੀਨੇਸ਼ਨ ਸਟੇਟਸ ਕਾਰਨ ਪੜ੍ਹਾਈ ਤੋੰ ਦੂਰ ਨਹੀੰ ਰੱਖਿਆ ਜਾ ਸਕਦਾ ।
ਸਿੱਖਿਆ ਮਹਿਕਮੇ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਅਜਿਹਾ ਕੋਈ ਵੀ ਪਰੂਫ ਦੇਣ ਦੀ ਜਰੂਰਤ ਨਹੀੰ ਹੈ ਕਿ ਉਹਨਾਂ ਵੈਕਸੀਨ ਲਗਵਾਈ ਹੈ ਜਾਂ ਨਹੀੰ ।
ਜਿਕਰਯੋਗ ਹੈ ਕਿ ਸਕੂਲਾਂ ‘ਚ ਅਧਿਆਪਕਾਂ ਤੇ ਸਟਾਫ਼ ਲਈ ਵੈਕਸੀਨ 15 ਨਵੰਬਰ ਤੋੰ ਲਾਜ਼ਮੀ ਕਰ ਦਿੱਤੀ ਗਈ ਸੀ ।ਜਿਸ ਤੋੰ ਬਾਅਦ ਸਾਹਮਣੇ ਆਏ ਅੰਕੜਿਆਂ ‘ਚ ਦੱਸਿਆ ਗਿਆ ਸੀ ਕਿ ਦੇਸ਼ ਭਰ ਦੇ ਸਕੂਲਾਂ ‘ਚ ਲਗਭਗ 97 ਫੀਸਦੀ ਅਧਿਆਪਕ ਵੈਕਸੀਨ ਦੀ ਘੱਟੋ ਘੱਟ ਇੱਕ ਡੋਜ਼ ਲਗਵਾ ਚੁੱਕੇ ਹਨ ।