Home » ਔਕਲੈਂਡ ‘ਚ ਚਮਕੌਰ ਸਾਹਿਬ ਅਤੇ ਫਤਹਿਗੜ੍ਹ ਸਾਹਿਬ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਗਿਆ..
Health • Home Page News • New Zealand Local News • NewZealand

ਔਕਲੈਂਡ ‘ਚ ਚਮਕੌਰ ਸਾਹਿਬ ਅਤੇ ਫਤਹਿਗੜ੍ਹ ਸਾਹਿਬ ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ ਖ਼ੂਨਦਾਨ ਕੈਂਪ ਲਗਾਇਆ ਗਿਆ..

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ) ਨਿਊਜ਼ੀਲੈਂਡ ਵਿੱਚ ਅੱਜ ਚਮਕੌਰ ਸਾਹਿਬ ਅਤੇ ਫਤਿਹਗੜ੍ਹ ਸਾਹਿਬ ਦੇ ਸਮੂਹ ਸ਼ਹੀਦਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਇੱਕ ਦਿਨਾਂ ਖੂਨਦਾਨ ਕੈਂਪ’ਨਿਊਜ਼ੀਲੈਂਡ ਬਲੱਡ ਸਰਵਿਸ’ ਸੰਸਥਾ ਜੋ ਕਿ ‘ਵਿਸ਼ਵ ਹੈਲਥ ਆਰਗੇਨਾਈਜੇਸ਼ਨ’ ਦੇ ਮਾਪਦੰਢਾਂ ਅਨੁਸਾਰ ਕੰਮ ਕਰਦੀ ਹੈ, ਦੇ ਸਹਿਯੋਗ ਨਾਲ ਨਿਊਜ਼ੀਲੈਂਡ ਬਲੱਡ ਸਰਵਿਸ’ ਕੈਵਿਨਡਿਸ਼ ਡ੍ਰਾਈਵ ਮੈਨੁਕਾਓ ਵਿਖੇ ਲਗਾਇਆ ਗਿਆ।

ਅੱਜ ਦੇ ਇਸ ਇੱਕ ਦਿਨਾਂ ਖੂਨ ਦਾਨ ਕੈਂਪ ਵਿੱਚ ਨਿਊਜ਼ੀਲੈਂਡ ਵੱਸਦੇ ਭਾਈਚਾਰੇ ਵੱਲੋਂ ਵੱਧ-ਚੜ ਕੇ ਖੂਨਦਾਨ ਕੀਤਾ ਗਿਆ।ਕੈਂਪ ਵਿੱਚ ਖੂਨਦਾਨ ਕਰਨ ਪਹੁੰਚੇ ਦਾਨੀ ਸੱਜਣ ਲਈ ਪ੍ਰਬੰਧਕਾਂ ਵੱਲੋਂ ਖਾਣ-ਪੀਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ ਅਤੇ ਖੂਨਦਾਨ ਕਰਨ ਵਾਲਿਆਂ ਦਾ ਪ੍ਰਬੰਧਕਾਂ ਅਤੇ ਨਿਊਜ਼ੀਲੈਂਡ ਬਲੱਡ ਸਰਵਿਸ’ ਕੈਵਿਨਡਿਸ਼ ਡ੍ਰਾਈਵ ਮੈਨੁਕਾਓ ਦੀ ਟੀਮ ਵੱਲੋਂ ਧੰਨਵਾਦ ਆਖਿਆ ਗਿਆ।