Home » ਕ੍ਰਾਈਸਚਰਚ ਲੋਹੜੀ ਮੇਲਾ 22 ਜਨਵਰੀ ਨੂੰ,ਤਿਆਰੀਆ ਸੁਰੂ …
Home Page News • New Zealand Local News • NewZealand

ਕ੍ਰਾਈਸਚਰਚ ਲੋਹੜੀ ਮੇਲਾ 22 ਜਨਵਰੀ ਨੂੰ,ਤਿਆਰੀਆ ਸੁਰੂ …

Spread the news

ਆਕਲੈਂਡ(ਬਲਜਿੰਦਰ ਸਿੰਘ ਰੰਧਾਵਾ)-ਨਿਊਜ਼ੀਲੈਂਡ ਦੇ ਖੂਬਸੂਰਤ ਸ਼ਹਿਰ ਕ੍ਰਾਈਸਚਰਚ ਵਿੱਚ ਇਡੀਅਨ ਐਨ,ਜੈਂਡ ਐਸੋਸੀਏਸ਼ਨ ਵੱਲੋ ਕਰਵਾਏ ਜਾਦੇ ਲੋਹੜੀ ਮੇਲੇ ਦੇ ਪ੍ਰਬੰਧਕਾਂ ਵੱਲੋਂ ਲੋਹੜੀ ਮੇਲਾਂ 2022 ਦੀ ਤਰੀਕ ਦਾ ਐਲਾਨ ਕਰ ਦਿੱਤਾ ਗਿਆ ਹੈ।

ਇਸ ਵਾਰ ਇਹ ਲੋਹੜੀ ਮੇਲਾ 22 ਜਨਵਰੀ 2022 ਦਿਨ ਸ਼ਨੀਵਾਰ ਦੀ ਸ਼ਾਮ 5 ਵਜੇ ਤੋ ਰਾਤ 10 ਵਜੇ ਤੱਕ ਮਨਾਇਆ ਜਾਵੇਗਾ।ਹਰ ਸਾਲ ਦੀ ਤਰਾਂ ਮੇਲੇ ਦੌਰਾਨ ਨਵ-ਜੰਮੇ ਬੱਚਿਆਂ ਦੀ ਲੋਹੜੀ ਪਾਈ ਜਾਵੇਗੀ ਇਸ ਮੇਲੇ ਵਿੱਚ ਕ੍ਰਾਈਸਚਰਚ ਤੋ ਇਲਾਵਾ ਨਿਊਜ਼ੀਲੈਂਡ ਦੇ ਵੱਖ-ਵੱਖ ਹਿੱਸਿਆ ਤੋ ਡਾਂਸ ਅਕੈਡਮੀਆ ਦੇ ਭੰਗੜਾਂ,ਗਿੱਧਾ ਗਰੁੱਪ ਅਤੇ ਕਈ ਹੋਰ ਕਲਾਕਾਰ ਸ਼ਿਰਕਤ ਕਰਨਗੇ।

ਮੇਲੇ ਦਾ ਰੰਗਦਾਰ ਪੋਸਟਰ ਬੀਤੇ ਦਿਨ ਪ੍ਰਬੰਧਕਾਂ ਵੱਲੋਂ ਪੰਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਜਾਰੀ ਕੀਤਾ ਗਿਆ।ਮੇਲੇ ਸਬੰਧੀ ਵਧੇਰੀ ਜਾਣਕਾਰੀ ਲਈ ਗੁਰਵਿੰਦਰ ਔਲਖ ਜੀ ਨਾਲ 0210596604 ਤੇ ਸਪੰਰਕ ਕੀਤਾ ਜਾ ਸਕਦਾ ਹੈ।