Medsafe ਵੱਲੋੰ ਨਿਊਜ਼ੀਲੈਂਡ ‘ਚ ਬੱਚਿਆਂ ਨੂੰ ਕੋਵਿਡ ਵੈਕਸੀਨ ਲਗਾਉਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ।ਇਸ ਗੱਲ ਦੀ ਜਾਣਕਾਰੀ ਕੋਵਿਡ ਮਾਮਲਿਆਂ ਦੇ ਮੰਤਰੀ ਕ੍ਰਿਸ ਹਿਮਕਿਨਸ ਵੱਲੋੰ ਮੀਡੀਆ ਨਾਲ ਸਾਂਝੀ ਕੀਤੀ ਗਈ ।Medsafe’s Medicines Assessment Advisory Committee ਦੀ ਹਰੀ ਝੰਡੀ ਨਾਲ ਨਿਊਜ਼ੀਲੈਂਡ ‘ਚ ਅਗਲੇ ਮਹੀਨੇ ਤੋਂ 5 ਸਾਲ ਤੋਂ ਲੈ ਕੇ 11 ਸਾਲ ਦੇ ਬੱਚਿਆਂ ਨੂੰ ਕੋਵਿਡ ਵੈਕਸੀਨ ਲਗਾਉਣ ਦਾ ਰਾਹ ਪੱਧਰਾ ਹੋ ਗਿਆ ਹੈ ।Medsafe ਦੇ ਫੈਸਲੇ ਤੋੰ ਬਾਅਦ ਹੁਣ ਸੋਮਵਾਰ ਨੂੰ ਕੈਬਨਿਟ ਮੀਟਿੰਗ ‘ਚ ਇਸ ਫੈਸਲੇ ਤੇ ਪੱਕੀ ਮੋਹਰ ਲਗਾਈ ਜਾਵੇਗੀ ।
ਜਿਕਰਯੋਗ ਹੈ ਕਿ ਨਿਊਜ਼ੀਲੈਂਡ ਸਰਕਾੇ ਵੱਲੋੰ ਬੱਚਿਆਂ ਤੇ ਕੋਵਿਡ ਵੈਕਸੀਨ ਨਾਲ ਪੈਣ ਵਾਲੇ ਪ੍ਰਭਾਵਾਂ ਨੂੰ ਲੈ ਕੇ ਅਮਰੀਕਾ ਤੋਂ ਰਿਪੋਰਟਾਂ ਮੰਗਵਾਈਆਂ ਗਈਆਂ ਸਨ ।ਇਹਨਾਂ ਰਿਪੋਰਟਾਂ ਤੇ ਹੋਈ ਸਟੱਡੀ ਤੋਂ ਬਾਅਦ ਹੀ ਇਹ ਫੈਸਲਾ ਲਿਆ ਗਿਆ ਹੈ ।ਜਿਕਰਯੋਗ ਹੈ ਕਿ ਗੁਆਂਢੀ ਮੁਲਕ ਆਸਟ੍ਰੇਲੀਆ ‘ਚ ਵੀ ਬੱਚਿਆਂ ਨੂੰ ਵੈਕਸੀਨ ਲਗਾਉਣ ਦੀ ਸ਼ੁਰੂਆਤ 10 ਜਨਵਰੀ ਤੋੰ ਕੀਤੀ ਜਾ ਰਹੀ ਹੈ ।ਨਿਊਜ਼ੀਲੈਂਡ ‘ਚ ਇਸ ਮੁਹਿੰਮ ਦੀ ਸ਼ੁਰੂਆਤ ਜਨਵਰੀ ਦੇ ਚੌਥੇ ਹਫਤੇ ਤੋੰ ਕੀਤੀ ਜਾਵੇਗੀ ।