ਨਿਊਜ਼ੀਲੈਂਡ ‘ਚ ਓਮੀਕਰੋਨ ਦੀ ਦਸਤਕ ਹੋਣ ਨਾਲ ਹਲਚਲ ਮੱਚ ਗਈ ਹੈ ।ਅੱਜ ਨਿਊਜ਼ੀਲੈਂਡ ‘ਚ ਪਹਿਲੇ ਓਮੀਕਰੋਨ ਕੇਸ ਦੀ ਪੁਸ਼ਟੀ ਕੀਤੀ ਗਈ ਹੈ ।Director-General of Health Dr Ashley Bloomfield ਵੱਲੋੰ ਕੀਤੀ ਗਈ ਪ੍ਰੈੱਸ ਵਾਰਤਾ ‘ਚ ਇਸ ਦਾ ਖੁਲਾਸਾ ਕੀਤਾ ਗਿਆ ਹੈ ।
ਜਾਣਕਾਰੀ ਮੁਤਾਬਿਕ ਜਰਮਨੀ ਤੋੰ ਆਏ ਇੱਕ ਵਿਅਕਤੀ ਦੀ ਰਿਪੋਰਟ ਓਮੀਕਰੋਨ ਵੈਰੀਅੰਟ ਪਾਜ਼ਿਟਿਵ ਆਈ ਹੈ ।ਉਕਤ ਵਿਅਕਤੀ ਇਸ ਸਮੇੰ ਕ੍ਰਾਈਸਚਰਚ ਦੇ ਮੈਨੇਜਡ ਆਈਸੋਲੇਸ਼ਨ ਸੈੰਟਰ ‘ਚ ਦੱਸਿਆ ਜਾ ਰਿਹਾ ਹੈ ।ਦੱਸਿਆ ਜਾ ਰਿਹਾ ਹੈ ਕਿ ਉਕਤ ਵਿਅਕਤੀ Fully Vaccinate ਹੈ ।
Dr Ashley Bloomfield ਨੇ ਦੱਸਿਆ ਕਿ ਫਿਲਹਾਲ ਸਾਡੀ ਕੋਸ਼ਿਸ਼ ਓਮੀਕਰੋਨ ਨੂੰ ਕਮਿਉਨਟੀ ‘ਚ ਫੈਲਣ ਤੋੰ ਰੋਕਣ ਦੀ ਹੈ ।ਉਨ੍ਹਾਂ ਦੱਸਿਆ ਕਿ ਓਮੀਕਰੋਨ ਕੇਸ ਦੇ ਚੱਲਦੇ ਫਿਲਹਾਲ ਟਰੈਫਿਕ ਲਾਈਟ ਸਿਸਟਮ ਤੇ ਕੋਈ ਵੀ ਅਸਰ ਦੇਖਣ ਨੂੰ ਨਹੀੰ ਮਿਲੇਗਾ ।ਉਨ੍ਹਾਂ ਦੇਸ਼ ਦੇ ਲੋਕਾਂ ਨੂੰ ਵੈਕਸੀਨੇਟ ਹੋਣ,ਲੋੜ ਪੈਣ ਤੇ ਮਾਸਕ ਪਾ ਕੇ ਰੱਖਣ ਤੇ ਕੋਵਿਡ ਨਿਯਮਾਂ ਦੀ ਪਾਲਣਾ ਕਰਦੇ ਰਹਿਣ ਦੀ ਅਪੀਲ ਕੀਤੀ ਹੈ ।