ਅਮਰੀਕੀ ਓਪਨ ਚੈਂਪੀਅਨ ਐਮਾ ਰਾਡੁਕਾਨੁ ਨੂੰ ਫਲਸ਼ਿੰਗ ਮੀਡੋਜ਼ ’ਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਮਹਾਰਾਣੀ ਐਲਿਜ਼ਾਬੈਥ II ਨੇ ਨਵੇਂ ਸਾਲ ਦੀ ਸਾਲਾਨਾ ਸੂਚੀ ’ਚ ਸਨਮਾਨਿਤ ਕੀਤਾ। ਗ੍ਰੈਂਡ ਸਲੈਮ ਖਿਤਾਬ ਜਿੱਤਣ ਵਾਲੀ ਪਹਿਲੀ ਕੁਆਲੀਫਾਇਰ ਬਣੀ 19 ਸਾਲਾ ਰਾਡੁਕਾਨੁ ਨੂੰ ਮਹਾਰਾਣੀ ਨੇ ਮੈਂਬਰ ਆਫ ਆਰਡਰ ਆਫ ਦਿ ਬ੍ਰਿਟਿਸ਼ ਐਂਪਾਇਰ (ਐੱਮ. ਬੀ. ਈ.) ਬਣਾਇਆ ਹੈ। ਇਸ ਤਰ੍ਹਾਂ ਇਹ ਸਾਲ ਰਾਡੁਕਾਨੁ ਲਈ ਯਾਦਗਾਰੀ ਰਿਹਾ।
ਰਾਡੁਕਾਨੁ ਅਮਰੀਕੀ ਓਪਨ ਦਾ ਖਿਤਾਬ ਜਿੱਤ ਕੇ ਬ੍ਰਿਟੇਨ ’ਚ ਰਾਤੋ-ਰਾਤ ਸਟਾਰ ਬਣ ਗਈ ਸੀ। 1977 ’ਚ ਵਰਜੀਨੀਆ ਵੇਡ ਤੋਂ ਬਾਅਦ ਗ੍ਰੈਂਡ ਸਲੈਮ ਖਿਤਾਬ ਜਿੱਤਣ ਵਾਲੀ ਪਹਿਲੀ ਬ੍ਰਿਟਿਸ਼ ਮਹਿਲਾ ਖਿਡਾਰਨ ਬਣਨ ਲਈ ਉਨ੍ਹਾਂ ਨੂੰ 2021 ਲਈ ਦੀ ਬੀ. ਬੀ. ਸੀ. ਦੀ ਸਾਲ ਦੀ ਸਰਵਸ੍ਰੇਸ਼ਠ ਖੇਡ ਸ਼ਖਸੀਅਤ ਵੀ ਚੁਣਿਆ ਗਿਆ। ਰਾਡੁਕਾਨੁ ਨੇ ਕਿਹਾ ਕਿ ਉਹ ਐੱਮ. ਬੀ. ਈ. ਪ੍ਰਾਪਤ ਕਰਨ ਤੋਂ ਬਾਅਦ ‘ਬਹੁਤ ਹੀ ਮਾਣ’ ਮਹਿਸੂਸ ਕਰ ਰਹੀ ਹੈ। ਉਨ੍ਹਾਂ ਨੇ ਕਿਹਾ, ‘‘ਇਹ ਸਾਲ ਮੇਰੇ ਲਈ ਬਹੁਤ ਹੈਰਾਨੀ ਨਾਲ ਭਰਿਆ ਰਿਹਾ ਹੈ,