Home » ਨਵੇੰ ਸਾਲ ਤੇ ਵੈਸ਼ਨੋ ਦੇਵੀ ਮੰਦਰ ‘ਚ ਵਾਪਰਿਆ ਵੱਡਾ ਹਾਦਸਾ,12 ਲੋਕਾਂ ਦੀ ਮੌਤ
Home Page News India News World News

ਨਵੇੰ ਸਾਲ ਤੇ ਵੈਸ਼ਨੋ ਦੇਵੀ ਮੰਦਰ ‘ਚ ਵਾਪਰਿਆ ਵੱਡਾ ਹਾਦਸਾ,12 ਲੋਕਾਂ ਦੀ ਮੌਤ

Spread the news

ਵੈਸ਼ਨੋ ਦੇਵੀ ਮੰਦਰ ‘ਚ ਅੱਜ ਤੜਕੇ ਅਚਾਨਕ ਭਗਦੜ ਮਚਣ ਕਾਰਨ 12 ਲੋਕਾਂ ਦੀ ਮੌਤ ਹੋ ਗਈ, ਕਈ ਜ਼ਖ਼ਮੀ ਹਨ | ਜੰਮੂ ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਜੀ ਨੇ ਦੱਸਿਆ ਹੈ ਇਹ ਘਟਨਾ ਤੜਕੇ ਤਕਰੀਬਨ 2 ਤੋਂ 3 ਵਜੇ ਦੇ ਵਿਚਕਾਰ ਹੋਈ | ਡੀਜੀਪੀ ਜੀ ਨੇ ਦੱਸਿਆ ਕਿ ਵਿਵਾਦ ਦੇ ਚਲਦਿਆਂ ਕੁਝ ਲੋਕਾਂ ਨੇ ਇੱਕ ਦੂਜੇ ਨੂੰ ਧੱਕੇ ਦਿੱਤੇ, ਜਦੋਂ ਇਹ ਹਾਲਾਤ ਪੈਦਾ ਹੋਏ |

ਕਟੜਾ ਦੇ ਸਿਹਤ ਕੇਂਦਰ ਦੇ ਅਧਿਕਾਰੀ ਨੇ ਦੱਸਿਆ ਹੈ ਕਿ ਮ੍ਰਿਤਕਾਂ ਵਿੱਚ ਦਿੱਲੀ, ਹਰਿਆਣਾ, ਪੰਜਾਬ ਤੇ ਜੰਮੂ-ਕਸ਼ਮੀਰ ਦੇ ਲੋਕ ਹਨ |