Home » ਚੋਣ ਕਮਿਸ਼ਨ ਨੇ ਲਿਆ ਫੈਸਲਾ, ਵੱਡੀ ਰੈਲੀਆਂ, ਰੋਡ ਸ਼ੋਅ ‘ਤੇ 22 ਜਨਵਰੀ ਤੱਕ ਲਾਈ ਪਾਬੰਦੀ…
Home Page News India India News

ਚੋਣ ਕਮਿਸ਼ਨ ਨੇ ਲਿਆ ਫੈਸਲਾ, ਵੱਡੀ ਰੈਲੀਆਂ, ਰੋਡ ਸ਼ੋਅ ‘ਤੇ 22 ਜਨਵਰੀ ਤੱਕ ਲਾਈ ਪਾਬੰਦੀ…

Spread the news

 ਵਿਧਾਨ ਸਭਾ ਚੋਣਾਂ ਵਾਲੇ ਰਾਜਾਂ ‘ਚ ਵੱਡੀਆਂ ਰੈਲੀਆਂ ‘ਤੇ ਪਾਬੰਦੀ 22 ਜਨਵਰੀ ਤੱਕ ਜਾਰੀ ਰਹੇਗੀ। ਕੋਰੋਨਾ ਦੇ ਵਧਦੇ ਮਾਮਲਿਆਂ ਦਰਮਿਆਨ ਚੋਣ ਕਮਿਸ਼ਨ (Election Commission) ਨੇ ਵੱਡਾ ਫੈਸਲਾ ਲਿਆ ਹੈ। ਅੱਜ ਚੋਣ ਕਮਿਸ਼ਨ ਨੇ ਮੀਟਿੰਗ ਮਗਰੋਂ ਰੈਲੀਆਂ ’ਤੇ ਪਾਬੰਦੀ ਲਾਉਣ ਬਾਰੇ ਵਿਚਾਰ ਵਟਾਂਦਰਾ ਕਰਕੇ ਇਸ ਫੈਸਲੇ ਨੂੰ ਪ੍ਰਵਾਨਗੀ ਦਿੱਤੀ। ਮੀਟਿੰਗ ਵਿੱਚ ਕੋਰੋਨਾ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਅਤੇ ਮੌਜੂਦਾ ਸਥਿਤੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

ਮੀਟਿੰਗ ਵਿੱਚ ਸ਼ਾਮਲ ਲਗਭਗ ਹਰ ਕੋਈ ਰੈਲੀਆਂ ’ਤੇ ਪਾਬੰਦੀ ਵਧਾਉਣ ਲਈ ਸਹਿਮਤ ਹੋ ਗਿਆ। ਫਿਲਹਾਲ ਰੈਲੀਆਂ ‘ਤੇ ਪਾਬੰਦੀ ਇਕ ਹਫਤੇ ਲਈ ਵਧਾ ਦਿੱਤੀ ਗਈ ਹੈ। ਮੀਟਿੰਗ ਵਿੱਚ ਕੇਂਦਰੀ ਚੋਣ ਕਮਿਸ਼ਨ ਨੇ ਸਮਾਜਵਾਦੀ ਪਾਰਟੀ ਦੇ ਦਫ਼ਤਰ ਵਿੱਚ ਭੀੜ ਇਕੱਠੀ ਹੋਣ ਦੇ ਮੁੱਦੇ ’ਤੇ ਵੀ ਜਾਣਕਾਰੀ ਲਈ ਹੈ। ਹਾਲਾਂਕਿ ਚੋਣ ਕਮਿਸ਼ਨ ਵੱਲੋਂ ਛੋਟੀਆਂ ਅਤੇ ਇਨਡੋਰ ਰੈਲੀਆਂ ਨੂੰ ਲੈ ਕੇ ਰਾਹਤ ਦਿੱਤੀ ਗਈ ਹੈ। ਚੋਣ ਕਮਿਸ਼ਨ ਨੇ ਇਨ੍ਹਾਂ ਰੈਲੀਆਂ ਵਿੱਚ ਇਕੱਠੇ ਹੋਣ ਵਾਲੇ ਲੋਕਾਂ ਦੀ ਗਿਣਤੀ 300 ਤੱਕ ਰੱਖਣ ਲਈ ਸਹਿਮਤੀ ਦਿੱਤੀ ਹੈ। 

Daily Radio

Daily Radio

Listen Daily Radio
Close