Home » ਆਸਟ੍ਰੇਲੀਆ ,ਚ ਕਰਵਾਏ ਜਾ ਰਹੇ “ਅਦਬੀ ਉਤਸਵ ਮੈਲਬੌਰਨ”ਦੌਰਾਨ ਵਿਖਾਈ ਜਾਵੇਗੀ ਫਿਲਮ ਦੁਮੇਲ
Home Page News NewZealand World

ਆਸਟ੍ਰੇਲੀਆ ,ਚ ਕਰਵਾਏ ਜਾ ਰਹੇ “ਅਦਬੀ ਉਤਸਵ ਮੈਲਬੌਰਨ”ਦੌਰਾਨ ਵਿਖਾਈ ਜਾਵੇਗੀ ਫਿਲਮ ਦੁਮੇਲ

Spread the news

ਆਕਲੈਂਡ(ਬਲਜਿੰਦਰ ਸਿੰਘ) ਪੰਜਾਬੀ ਸਾਹਿਤ ਅਤੇ ਮਾਤ-ਭਾਸ਼ਾ ਦੀ ਸੇਵਾ ਅਤੇ ਪਾਸਾਰ ਲਈ ਜ਼ਮੀਨੀ ਪੱਧਰ ਤੇ ਕੰਮ ਕਰਨ ਵਾਸਤੇ ਆਸਟ੍ਰੇਲੀਆ ਵੱਸਦੇ ਸਾਹਿਤ ਪ੍ਰੇਮੀਆਂ ਵੱਲੋਂ ਦੋ ਸਾਲ ਪਹਿਲਾਂ ‘ਸਾਹਿਤਕ ਸੱਥ ਮੈਲਬੌਰਨ’ ਬਣਾਈ ਗਈ ਸੀ।

ਜਿਨਾਂ ਵੱਲੋਂ ਕਲਾ/ਸਾਹਿਤ/ਸੰਗੀਤ ਅਤੇ ਰੰਗ-ਮੰਚ ਲਈ ਇਕ ਨਿਵੇਕਲੀ ਪਹਿਲਕਦਮੀ ਕਰਦੇ ਹੋਏ ਆਪਣਾ ਪਲੇਠਾ ਸਮਾਗਮ “ਅਦਬੀ ਉਤਸਵ ਮੈਲਬੌਰਨ” ਦੇ ਨਾਮ ਤਹਿਤ 22 ਜਨਵਰੀ ਦਿਨ ਸ਼ਨੀਵਾਰ ਨੂੰ Balla Balla Community Centre, Cranbourne East ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਸਮਾਗਮ ਦੌਰਾਨ ਨਿਊਜੀਲੈਂਡ ਵੱਸਦੇ ਲੇਖਕ/ਅਦਾਕਾਰ ਮੁਖਤਿਆਰ ਸਿੰਘ ਹੁਣਾਂ ਵੱਲੋਂ ਲਿਖੀ ਅਤੇ ਐਕਟ ਕੀਤੀ ਗਈ ਫਿਲਮ ਦੁਮੇਲ ਵੀ ਵਿਖਾਈ ਜਾਵੇਗੀ ਇਸ ਫਿਲਮ ਦਾ ਫਿਲਮਾਂਕਣ ਆਈ,ਜੀ ਫਿਲਮ ਵਾਲੇ ਇੰਦਰ ਜੜੀਆਂ ਵੱਲੋਂ ਕੀਤਾ ਗਿਆ ਹੈ।

ਜਿੱਥੇ ਇਸ ਸਮਾਗਮ ਵਿੱਚ ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ ਤੋਂ ਨਾਮਵਰ ਸ਼ਖ਼ਸੀਅਤਾਂ ਇਸ ਉਤਸਵ ਵਿਚ ਸ਼ਮੂਲੀਅਤ ਕਰਨਗੀਆਂ ਉੱਥੇ ਹੀ ਨਿਊਜ਼ੀਲੈਂਡ ਤੋ ਵੀ ਕਈ ਮਾਣਯੋਗ ਹਸਤੀਆਂ ਦੇ ਪੁੱਜਣ ਦੀ ਵੀ ਉਮੀਦ ਜਤਾਈ ਜਾ ਰਹੀ ਹੈ।