Home » ਮੋਗਾ ‘ਚ ਬਾਲੀਵੁੱਡ ਅਭਿਨੇਤਾ ਸੋਨੂ ਸੂਦ ਨੂੰ ਇਲੈਕਸ਼ਨ ਟੀਮ ਨੇ ਰੋਕਿਆ, ਗੱਡੀ ਜ਼ਬਤ…
Home Page News • India • India News

ਮੋਗਾ ‘ਚ ਬਾਲੀਵੁੱਡ ਅਭਿਨੇਤਾ ਸੋਨੂ ਸੂਦ ਨੂੰ ਇਲੈਕਸ਼ਨ ਟੀਮ ਨੇ ਰੋਕਿਆ, ਗੱਡੀ ਜ਼ਬਤ…

Spread the news

ਮੋਗਾ ਵਿਚ ਬਾਲੀਵੁੱਡ ਐਕਟਰ ਸੋਨੂ ਸੂਦ ਦੀ ਗੱਡੀ ਨੂੰ ਚੋਣ ਕਮਿਸ਼ਨ ਦੇ ਨਿਰਦੇਸ਼ ਉੱਤੇ ਪੁਲਿਸ ਨੇ ਜ਼ਬਤ ਕਰ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਚੋਣ ਕਮਿਸ਼ਨ ਨੂੰ ਸੋਨੂ ਸੂਦ ਦੀ ਆਪਣੇ ਬੂਥ ਦੇ ਇਲਾਵਾ ਦੂਜੇ ਬੂਥਾਂ ਵਿਚ ਜਾਣ ਦੀ ਸ਼ਿਕਾਇਤ ਕੀਤੀ ਸੀ। 

ਇਸ ਸ਼ਿਕਾਇਤ ਦੇ ਬਾਅਦ ਚੋਣ ਕਮਿਸ਼ਨ ਹਰਕਤ ਵਿਚ ਆਇਆ ਤੇ ਸੋਨੂੰ ਸੂਦ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ। ਸੋਨੂ ਸੂਦ ਨੂੰ ਦੂਜੀ ਗੱਡੀ ਵਿਚ ਰਵਾਨਾ ਹੋਣਾ ਪਿਆ। ਦੱਸ ਦਈਏ ਕਿ ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਕਾਂਗਰਸ ਦੀ ਟਿਕਟ ਤੋਂ ਚੋਣ ਲੜ ਰਹੀ ਹੈ।