Home » Australia ਦਾ ਵੱਡਾ ਐਲਾਨ, ਖੇਤਾਂ ‘ਚ ਕੰਮ ਕਰਾਉਣ ਲਈ ਲਾਂਚ ਕਰਨ ਜਾ ਰਿਹਾ ਹੈ ‘ਖੇਤੀਬਾੜੀ ਵੀਜ਼ਾ’…
Home Page News World News

Australia ਦਾ ਵੱਡਾ ਐਲਾਨ, ਖੇਤਾਂ ‘ਚ ਕੰਮ ਕਰਾਉਣ ਲਈ ਲਾਂਚ ਕਰਨ ਜਾ ਰਿਹਾ ਹੈ ‘ਖੇਤੀਬਾੜੀ ਵੀਜ਼ਾ’…

Spread the news

Australia ਜਲਦ ਹੀ ਖੇਤਾਂ ‘ਚ ਕੰਮ ਕਰਾਉਣ ਲਈ ‘ਖੇਤੀਬਾੜੀ ਵੀਜ਼ਾ’ ਲਾਂਚ ਕਰਨ ਜਾ ਰਿਹਾ ਹੈ। ਇਸ ਤਹਿਤ ਖੇਤਾਂ ਵਿਚ ਕੰਮ ਕਰਨ ਵਾਲਿਆਂ ਨੂੰ ਸੱਦਿਆ ਜਾਵੇਗਾ। ਇਹ ਖੇਤੀਬਾੜੀ ਵੀਜ਼ਾ ਅਕਤੂਬਰ ਵਿਚ ਪੇਸ਼ ਕੀਤਾ ਜਾ ਸਕਦਾ ਹੈ।

ਖੇਤੀ ਮੰਤਰੀ ਡੇਵਿਡ ਲਿਟਿਲਪ੍ਰਾਊਡ ਨੇ ਕਿਹਾ ਕਿ ਪਿਛਲੇ ਜੂਨ ਵਿਚ ਵੀਜ਼ਾ ‘ਤੇ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਹੁਣ ਇਹ ਸਾਰਾ ਮਾਮਲਾ ਵਿਦੇਸ਼ ਮੰਤਰੀ ਮਾਰਿਸ ਪਾਇਨੇ ਨੂੰ ਭੇਜ ਦਿੱਤਾ ਗਿਆ ਹੈ। ਉਮੀਦ ਹੈ ਕਿ ਵਿਦੇਸ਼ ਮੰਤਰੀ ਇਸ ਨੂੰ ਜਲਦ ਹੀ ਸਹਿਮਤੀ ਦੇਵੇਗੀ।

ਹਾਲਾਂਕਿ ਜੂਨ ਵਿਚ ਇਹ ਵੀਜ਼ਾ ਕੁਝ ਚੋਣਵੇ ਦੇਸ਼ਾਂ ਲਈ ਹੋ ਸਕਦਾ ਹੈ। ਇਸ ਸਮੇਂ ਆਸਟ੍ਰੇਲੀਆ ਸਰਕਾਰ 4 ਦੇਸ਼ਾਂ ਨਾਲ ਗੱਲਬਾਤ ਕਰ ਰਹੀ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਆਸਟ੍ਰੇਲੀਆ ਸੋਮਵਾਰ ਤੋਂ ਅੰਤਰਰਾਸ਼ਟਰੀ ਸੈਲਾਨੀਆਂ ਦਾ ਸੁਆਗਤ ਕਰਨ ਲਈ ਤਿਆਰ ਹੈ। ਲਗਭਗ 2 ਸਾਲ ਮਗਰੋਂ ਇਹ ਫੈਸਲਾ ਲਿਆ ਗਿਆ ਹੈ ਕਿਉਂਕਿ ਕੋਵਿਡ ਦੇ ਮਾਮਲੇ ਕਾਫੀ ਘਟੇ ਹਨ। ਬਹੁਤ ਸਾਰੇ ਦੇਸ਼ ਪਾਬੰਦੀਆਂ ਘੱਟ ਰਹੀਆਂ ਹਨ।