ਪੁਲਾੜ ’ਚ ਦੁਬਾਰਾ ਭਾਰਤ ਦਾ ਪਰਚਮ ਲਹਿਰਾਉਣ ਦਾ 41 ਸਾਲ ਦਾ ਇੰਤਜ਼ਾਰ ਪੂਰਾ ਹੋਣ ਦੀ ਉਮੀਦ ਹੈ। ਏਕਿਸਓਮ-4 ਮਿਸ਼ਨ ਤਹਿਤ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਤਿੰਨ ਹੋਰ ਪੁਲਾੜ ਯਾਤਰੀਆਂ ਨਾਲ ਬੁੱਧਵਾਰ ਨੂੰ ਕੌਮਾਂਤਰੀ ਪੁਲਾੜ ਸਟੇਸ਼ਨ (ਆਈਐੱਸਐੱਸ) ’ਤੇ ਜਾਣ ਲਈ ਉਡਾਣ ਭਰਨਗੇ।
ਨਾਸਾ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਏਕਿਸਓਮ-4 ਮਿਸ਼ਨ 25 ਜੂਨ ਨੂੰ ਲਾਂਚ ਕੀਤਾ ਜਾਵੇਗਾ। ਹਵਾਈ ਫ਼ੌਜ ਦੇ ਗਰੁੱਪ ਕੈਪਟਨ ਅਤੇ ਭਾਰਤ ਦੇ ਸਵਦੇਸ਼ੀ ਪੁਲਾੜ ਮਿਸ਼ਨ ਗਗਨਯਾਨ ਲਈ ਚੁਣੇ ਗਏ ਸ਼ੁਭਾਂਸ਼ੂ ਪੁਲਾੜ ਵਿਚ ਜਾਣ ਵਾਲੇ ਦੂਜੇ ਭਾਰਤੀ ਹੋਣਗੇ।
ਹਨ
ਰਾਕੇਸ਼ ਸ਼ਰਮਾ 1984 ਵਿੱਚ ਸੋਵੀਅਤ ਯੂਨੀਅਨ ਦੇ ਸੋਯੂਜ਼ ਪੁਲਾੜ ਯਾਨ ‘ਤੇ ਸਪੇਸ ਸਟੇਸ਼ਨ ਸਲਿਊਟ 7 ਗਏ ਸਨ। ਰਾਕੇਸ਼ ਸ਼ਰਮਾ ਭਾਰਤ ਦੇ ਪਹਿਲੇ ਪੁਲਾੜ ਯਾਤਰੀ ਹਨ।
ਨਾਸਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਨਾਸਾ, ਐਕਸੀਓਮ ਸਪੇਸ ਅਤੇ ਸਪੇਸਐਕਸ ਨੇ ਬੁੱਧਵਾਰ, 25 ਜੂਨ ਨੂੰ ਦੁਪਹਿਰ 12:01 ਵਜੇ ਐਕਸੀਓਮ ਮਿਸ਼ਨ 4 ਲਾਂਚ ਕਰਨ ਦਾ ਟੀਚਾ ਰੱਖਿਆ ਹੈ।
ਸ਼ੁਭਾਂਸ਼ੂ ਮਿਸ਼ਨ ਦੇ ਪਾਇਲਟ ਹੋਣਗੇ
ਸ਼ੁਭਾਂਸ਼ੂ ਦੇ ਨਾਲ ਆਉਣ ਵਾਲੇ ਪੁਲਾੜ ਯਾਤਰੀਆਂ ਵਿੱਚ ਪੋਲੈਂਡ ਤੋਂ ਸਲਾਵੋਸਜ਼ ਉਜ਼ਨਸਕੀ-ਵਿਸਨੀਵਸਕੀ, ਹੰਗਰੀ ਤੋਂ ਟਿਬੋਰ ਕਾਪੂ ਅਤੇ ਮਿਸ਼ਨ ਕਮਾਂਡਰ ਅਮਰੀਕੀ ਪੁਲਾੜ ਯਾਤਰੀ ਪੈਗੀ ਵਿਟਸਨ ਸ਼ਾਮਲ ਹਨ। ਸ਼ੁਭਾਂਸ਼ੂ ਮਿਸ਼ਨ ਦੇ ਪਾਇਲਟ ਹੋਣਗੇ।
ਛੇ ਵਾਰ ਮੁਲਤਵੀ ਕੀਤਾ ਗਿਆ ਹੈ ਇਸ ਮਿਸ਼ਨ ਨੂੰ
ਸਪੇਸਐਕਸ ਦਾ ਫਾਲਕਨ-9 ਰਾਕੇਟ ਫਲੋਰੀਡਾ ਵਿੱਚ ਨਾਸਾ ਦੇ ਕੈਨੇਡੀ ਸਪੇਸ ਸੈਂਟਰ ਦੇ ਲਾਂਚ ਕੰਪਲੈਕਸ 39A ਤੋਂ ਪੁਲਾੜ ਯਾਤਰੀਆਂ ਨਾਲ ਉਡਾਣ ਭਰੇਗਾ। ਇਸ ਤੋਂ ਪਹਿਲਾਂ ਐਕਸੀਓਮ-4 ਮਿਸ਼ਨ ਨੂੰ ਕਈ ਕਾਰਨਾਂ ਕਰਕੇ ਛੇ ਵਾਰ ਮੁਲਤਵੀ ਕੀਤਾ ਜਾ ਚੁੱਕਾ ਹੈ।













