Home » ਪੁਤਿਨ ਦੀ ਯੂਕਰੇਨ ਨੂੰ ਚੇਤਾਵਨੀ, ਕਿਹਾ-ਸਾਰੀਆਂ ਮੰਗਾਂ ਪੂਰੀਆਂ ਕਰਨ ‘ਤੇ ਹੀ ਰੁਕੇਗੀ ਜੰਗ…
Home Page News World World News

ਪੁਤਿਨ ਦੀ ਯੂਕਰੇਨ ਨੂੰ ਚੇਤਾਵਨੀ, ਕਿਹਾ-ਸਾਰੀਆਂ ਮੰਗਾਂ ਪੂਰੀਆਂ ਕਰਨ ‘ਤੇ ਹੀ ਰੁਕੇਗੀ ਜੰਗ…

Spread the news

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Vladimir Putin)  ਨੇ ਐਤਵਾਰ ਨੂੰ ਯੂਕਰੇਨ ਨੂੰ ਚੇਤਾਵਨੀ ਦਿੱਤੀ ਕਿ ਰੂਸ ਦੀ “ਫੌਜੀ ਕਾਰਵਾਈ” ਉਦੋਂ ਹੀ ਬੰਦ ਹੋਵੇਗੀ ,ਜਦੋਂ ਕੀਵ (Kyiv) ਹਥਿਆਰ ਸੁੱਟੇਗਾ ਅਤੇ ਕ੍ਰੇਮਲਿਨ ਦੀਆਂ ਸਾਰੀਆਂ ਮੰਗਾਂ ਨੂੰ ਪੂਰਾ ਕਰੇਗਾ। ਪੁਤਿਨ ਦੀ ਧਮਕੀ ਤੁਰਕੀ ਦੇ ਪ੍ਰਧਾਨ ਮੰਤਰੀ ਤੈਯਿਪ ਏਰਦੋਗਨ ਨਾਲ ਇੱਕ ਟੈਲੀਫੋਨ ਕਾਲ ਦਾ ਹਿੱਸਾ ਸੀ, ਜਿਸ ਨਾਲ ਉਸਨੇ ਕਿਹਾ ਕਿ ਯੂਕਰੇਨ ਨੂੰ ਸ਼ਾਂਤੀ ਵਾਰਤਾ ਦੇ ਤੀਜੇ ਦੌਰ ਲਈ “ਉਸਾਰੂ” ਪਹੁੰਚ ਅਪਣਾਉਣ ਲਈ ਬਿਹਤਰ ਸਲਾਹ ਦਿੱਤੀ ਜਾਵੇਗੀ।

ਕ੍ਰੇਮਲਿਨ ਨੇ ਕਿਹਾ ਕਿ ਜੰਗ ਉਦੋਂ ਹੀ ਰੁਕੇਗੀ ਜਦੋਂ ਕੀਵ ਹਥਿਆਰ ਸੁੱਟੇਗਾ ਅਤੇ ਰੂਸ ਦੀਆਂ ਸਾਰੀਆਂ ਮੰਗਾਂ ਨੂੰ ਮੰਨੇਗਾ। ਯੂਕਰੇਨ ਦੀ ਫੌਜ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜੰਗ ਵਿੱਚ ਹੁਣ ਤੱਕ 11 ਹਜ਼ਾਰ ਤੋਂ ਵੱਧ ਰੂਸੀ ਸੈਨਿਕ ਮਾਰੇ ਜਾ ਚੁੱਕੇ ਹਨ। ਰੂਸ ਨੇ ਪੱਛਮ ਨਾਲ ਕੀਵ ਦੀ ਨੇੜਤਾ ਅਤੇ ਨਾਟੋ ਵਿਚ ਸ਼ਾਮਲ ਹੋਣ ਦੇ ਇਸ ਕਦਮ ‘ਤੇ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ 24 ਫਰਵਰੀ ਨੂੰ ਯੂਕਰੇਨ ‘ਤੇ ਹਮਲਾ ਕੀਤਾ ਸੀ।  

 ਇੱਕ ਦਿਨ ਬਾਅਦ ਰੂਸ ਨੇ ਕਿਹਾ ਕਿ ਉਹ ਗੱਲਬਾਤ ਕਰਨ ਲਈ ਤਿਆਰ ਹੈ ਜੇਕਰ ਯੂਕਰੇਨ ਹਥਿਆਰ ਸੁੱਟਦਾ ਹੈ। ਮਾਸਕੋ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਜਦੋਂ ਤੱਕ ਯੂਕਰੇਨ ਦੀ ਫੌਜੀ ਸਮਰੱਥਾ ਨੂੰ ਤਬਾਹ ਨਹੀਂ ਕੀਤਾ ਜਾਂਦਾ ਅਤੇ ਦੇਸ਼ ਨੂੰ “ਨਾਜ਼ੀਆਂ” ਤੋਂ ਮੁਕਤ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਸਦੇ ਹਮਲੇ ਖਤਮ ਨਹੀਂ ਹੋਣਗੇ। ਓਧਰ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ (Ukrainian President Volodymyr Zelenskiy) ਨੇ ਐਤਵਾਰ ਨੂੰ ਕਿਹਾ ਕਿ ਰੂਸੀ ਫੌਜ ਯੂਕਰੇਨ ਦੇ ਕਾਲੇ ਸਾਗਰ ਤੱਟ ਨੇੜੇ ਓਡੇਸਾ ਸ਼ਹਿਰ ਨੂੰ ਬੰਬ ਨਾਲ ਉਡਾਉਣ ਦੀ ਤਿਆਰੀ ਕਰ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਰੂਸ ਅਤੇ ਯੂਕਰੇਨ ਵਿਚਾਲੇ ਪਿਛਲੇ 10 ਦਿਨਾਂ ਤੋਂ ਜੰਗ ਚੱਲ ਰਹੀ ਹੈ ਅਤੇ ਅੱਜ ਇਸ ਜੰਗ ਦਾ 11ਵਾਂ ਦਿਨ ਹੈ। ਰੂਸ ਦੀ ਤਰਫੋਂ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ‘ਚ ਲਗਾਤਾਰ ਹਮਲੇ ਹੋ ਰਹੇ ਹਨ। ਰਾਜਧਾਨੀ ਕੀਵ, ਖਾਰਕੀਵ ਸਮੇਤ ਹੋਰ ਸ਼ਹਿਰਾਂ ਵਿੱਚ ਰੂਸੀ ਹਮਲੇ ਜਾਰੀ ਹਨ। ਰੂਸ ਯੂਕਰੇਨ ਦੇ ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ।