ਕੀਵ ਇੰਡੀਪੈਂਡੈਂਟ ਨੇ ਇੱਕ ਟਵੀਟ ਵਿੱਚ ਲਿਖਿਆ ਕਿ ਯੂਕਰੇਨ ਦੇ ਰੱਖਿਆ ਮੰਤਰਾਲੇ ਦੇ ਮੁੱਖ ਖੁਫੀਆ ਵਿਭਾਗ ਨੇ ਕਿਹਾ ਕਿ ਯੂਕਰੇਨ ਨੇ ਖਾਰਕੀਵ ਦੇ ਕੋਲ ਰੂਸੀ ਮੇਜਰ ਜਨਰਲ ਵਿਟਾਲੀ ਗੇਰਾਸਿਮੋਵ ਨੂੰ ਮਾਰ ਦਿੱਤਾ ਹੈ।
ਅਮਰੀਕਾ ਨੇ ਰੂਸ ‘ਤੇ ਲਗਾਈਆਂ ਨਵੀਆਂ ਪਾਬੰਦੀਆਂ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਰੂਸ ‘ਤੇ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਬਾਇਡਨ ਨੇ ਕਿਹਾ ਹੈ ਕਿ ਹੁਣ ਰੂਸ ਤੋਂ ਤੇਲ, ਗੈਸ ਅਤੇ ਊਰਜਾ ਦੀ ਦਰਾਮਦ ਨਹੀਂ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਵੀ ਅਮਰੀਕਾ ਯੂਕਰੇਨ ਨੂੰ ਲੈ ਕੇ ਰੂਸ ‘ਤੇ ਕਈ ਪਾਬੰਦੀਆਂ ਲਗਾ ਸਕਦਾ ਹੈ
ਪੀਐਮ ਮੋਦੀ ਨੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਗੱਲਬਾਤ
Russia Ukraine War: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੁਟੇ ਨਾਲ ਟੈਲੀਫੋਨ ‘ਤੇ ਗੱਲਬਾਤ ਕੀਤੀ। ਇਸ ਦੌਰਾਨ ਪੀਐਮ ਮੋਦੀ ਨੇ ਰੂਟੇ ਨਾਲ ਯੂਕਰੇਨ ਦੀ ਮੌਜੂਦਾ ਸਥਿਤੀ ‘ਤੇ ਚਰਚਾ ਕੀਤੀ।
ਜਿਨਪਿੰਗ ਅਤੇ ਮੈਕਰੋਨ ਵਿਚਕਾਰ ਗੱਲਬਾਤ
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਅਤੇ ਜਰਮਨੀ ਦੇ ਚਾਂਸਲਰ ਓਲਾਫ ਸ਼ੋਲਜ਼ ਨਾਲ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ‘ਤੇ ਗੱਲਬਾਤ ਕੀਤੀ ਹੈ। ਤਿੰਨਾਂ ਨੇਤਾਵਾਂ ਦੀ ਇਹ ਗੱਲਬਾਤ ਵਰਚੁਅਲ ਹੋਈ। ਚੀਨੀ ਰਾਸ਼ਟਰਪਤੀ ਨੇ ਇਸ ਦੌਰਾਨ ਵੱਧ ਤੋਂ ਵੱਧ ਸੰਜਮ ਰੱਖਣ ਦੀ ਅਪੀਲ ਕੀਤੀ। ਬੈਠਕ ‘ਚ ਸ਼ੀ ਜਿਨਪਿੰਗ ਨੇ ਕਿਹਾ ਕਿ ਤਿੰਨਾਂ ਦੇਸ਼ਾਂ ਨੂੰ ਰੂਸ ਅਤੇ ਯੂਕਰੇਨ ਵਿਚਾਲੇ ਸ਼ਾਂਤੀ ਵਾਰਤਾ ਦਾ ਸਮਰਥਨ ਕਰਨਾ ਚਾਹੀਦਾ ਹੈ। ਦੱਸ ਦੇਈਏ ਕਿ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਨੂੰ 13 ਦਿਨ ਹੋ ਚੁੱਕੇ ਹਨ।
ਅਮਰੀਕਾ ਨੇ ਰੂਸੀ ਤੇਲ ਦੀ ਦਰਾਮਦ ‘ਤੇ ਪਾਬੰਦੀਆਂ ਲਗਾਈਆਂ ਹਨ
ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਯੂਕਰੇਨ ‘ਤੇ ਰੂਸ ਦੇ ਹਮਲੇ ਦੇ ਵਿਰੋਧ ‘ਚ ਰੂਸੀ ਤੇਲ ਦਰਾਮਦ ‘ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਵੀ ਅਮਰੀਕਾ ਰੂਸ ‘ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਚੁੱਕਾ ਹੈ।
ਕੇਂਦਰ ਨੇ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਮਾਨਵਤਾਵਾਦੀ ਕੋਰੀਡੋਰ ਜ਼ਰੀਏ ਨਿਕਲਣ ਦੀ ਦਿੱਤੀ ਸਲਾਹ ਕੇਂਦਰ ਨੇ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਮਾਨਵਤਾਵਾਦੀ ਕੋਰੀਡੋਰ ਦੀ ਵਰਤੋਂ ਕਰਨ ਅਤੇ ਰੇਲ ਗੱਡੀਆਂ ਜਾਂ ਆਵਾਜਾਈ ਦੇ ਕਿਸੇ ਵੀ ਢੰਗ ਰਾਹੀਂ ਯੂਕਰੇਨ ਛੱਡਣ ਲਈ ਕਿਹਾ ਹੈ।
ਯੂਕਰੇਨ ਨੇ ਰੂਸ ‘ਤੇ ਲਗਾਇਆ ਜੰਗਬੰਦੀ ਦੀ ਉਲੰਘਣਾ ਦਾ ਦੋਸ਼
ਯੂਕਰੇਨ ਵੱਲੋਂ ਰੂਸ ‘ਤੇ ਇੱਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ਦਾ ਦੋਸ਼ ਲਾਇਆ ਗਿਆ ਹੈ। ਜਿਸ ‘ਚ ਕਿਹਾ ਗਿਆ ਹੈ ਕਿ ਰੂਸ ਵੱਲੋਂ ਮਾਰੀਉਪੋਲ ਅਤੇ ਜ਼ਪੋਰਿਜ਼ੀਆ ‘ਤੇ ਲਗਾਤਾਰ ਬੰਬਾਰੀ ਕੀਤੀ ਜਾ ਰਹੀ ਹੈ। ਜਦਕਿ ਇੱਥੋਂ ਲੋਕਾਂ ਨੂੰ ਕੱਢਣ ਦੀ ਪ੍ਰਕਿਰਿਆ ਜਾਰੀ ਹੈ। ਇੱਥੇ ਬੱਸਾਂ ਅਤੇ ਟਰੱਕਾਂ ਰਾਹੀਂ ਮਨੁੱਖੀ ਮਦਦ ਭੇਜੀ ਜਾ ਰਹੀ ਹੈ। ਪਰ ਰੂਸ ਆਪਣੇ ਵਾਅਦੇ ਦੇ ਉਲਟ ਇੱਥੇ ਬੰਬਾਰੀ ਕਰ ਰਿਹਾ ਹੈ।
ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਦਾ ਭਾਵੁਕ ਮੈਸੇਜ – ਜੇਕਰ ਦੁਨੀਆ ਐਸੇ ਹੀ ਦੂਰ ਖੜੀ ਰਹੀ ਤਾਂ ਅਸੀਂ ਹਾਰ ਜਾਵਾਂਗੇ
ਯੂਕਰੇਨ (Ukraine) ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ (Volodomyr Zelenskyy) ਨੇ ਦੁਨੀਆ ਨੂੰ ਭਾਵੁਕ ਮੈਸੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਦੁਨੀਆ ਇਸ ਤਰ੍ਹਾਂ ਦੂਰ ਖੜ੍ਹੀ ਰਹੀ ਤਾਂ ਅਸੀਂ ਹਾਰ ਜਾਵਾਂਗੇ। ਅਸੀਂ ਹੱਕਾਂ ਲਈ ਲੜ ਰਹੇ ਹਾਂ। ਜ਼ੇਲੇਂਸਕੀ ਨੇ ਪੱਛਮੀ ਦੇਸ਼ਾਂ ਨੂੰ ਯੂਕਰੇਨੀ ਸ਼ਹਿਰਾਂ ਅਤੇ ਨਾਗਰਿਕਾਂ ਨੂੰ ਰੂਸੀ ਬੰਬਾਂ ਤੋਂ ਬਚਾਉਣ ਲਈ ਜ਼ਿੰਮੇਵਾਰ ਠਹਿਰਾਇਆ ਹੈ।
War Advisory for Indians: ਯੂਕਰੇਨ ‘ਚ ਫਸੇ ਭਾਰਤੀਆਂ ਲਈ ਨਵੀਂ ਐਡਵਾਇਜ਼ਰੀ ਜਾਰੀ
ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਭਾਰਤੀ ਦੂਤਾਵਾਸ ਵੱਲੋਂ ਜਾਰੀ ਕੀਤੀ ਗਈ ਇਸ ਨਵੀਂ ਐਡਵਾਈਜ਼ਰੀ ਵਿੱਚ ਦੱਸਿਆ ਗਿਆ ਹੈ ਕਿ 8 ਮਾਰਚ ਨੂੰ ਸਵੇਰੇ 10 ਵਜੇ ਤੋਂ ਲੋਕਾਂ ਨੂੰ ਕੱਢਣ ਲਈ ਬਣਾਏ ਗਏ ਕੋਰੀਡੋਰ ਰਾਹੀਂ ਨਿਕਾਸੀ ਪ੍ਰੋਗਰਾਮ ਸ਼ੁਰੂ ਹੋਵੇਗਾ। ਜਿਸ ਦਾ ਸਾਰੇ ਭਾਰਤੀਆਂ ਨੂੰ ਫਾਇਦਾ ਉਠਾਉਣਾ ਚਾਹੀਦਾ ਹੈ। ਇਸ ਐਡਵਾਈਜ਼ਰੀ ‘ਚ ਕਿਹਾ ਗਿਆ ਹੈ ਕਿ ਯੂਕਰੇਨ ‘ਚ ਸੁਰੱਖਿਆ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਯੂਕਰੇਨ ‘ਚ ਫਸੇ ਸਾਰੇ ਭਾਰਤੀਆਂ ਨੂੰ ਇਸ ਲਾਂਘੇ ਰਾਹੀਂ ਸਰਹੱਦੀ ਇਲਾਕਿਆਂ ‘ਚ ਪਹੁੰਚਣਾ ਚਾਹੀਦਾ ਹੈ।
ਲੱਖਾਂ ਲੋਕਾਂ ਨੇ ਛੱਡਿਆ ਆਪਣਾ ਦੇਸ਼ ਯੂਕਰੇਨ
Russia Ukraine War: ਰੂਸ ਦੇ ਹਮਲੇ ਦਾ ਸਭ ਤੋਂ ਵੱਧ ਅਸਰ ਆਮ ਯੂਕਰੇਨੀ ਨਾਗਰਿਕਾਂ ‘ਤੇ ਪਿਆ ਹੈ। ਲੋਕਾਂ ਨੂੰ ਆਪਣੇ ਪਰਿਵਾਰਾਂ ਸਮੇਤ ਆਪਣਾ ਦੇਸ਼ ਅਤੇ ਘਰ ਛੱਡ ਕੇ ਦੂਜੇ ਦੇਸ਼ਾਂ ਵਿੱਚ ਸ਼ਰਨਾਰਥੀ ਬਣਨ ਲਈ ਮਜ਼ਬੂਰ ਕੀਤਾ ਗਿਆ।
ਯੂਕਰੇਨ ਦਾ ਦਾਅਵਾ- ਰੂਸ ਨੇ 3 ਲੱਖ ਨਾਗਰਿਕਾਂ ਨੂੰ ਬਣਾਇਆ ਬੰਧਕ, 1 ਬੱਚੇ ਦੀ ਮੌਤ
Ukraine Russia War: ਯੂਕਰੇਨ ਦਾ ਦਾਅਵਾ- ਰੂਸ ਨੇ 3 ਲੱਖ ਨਾਗਰਿਕਾਂ ਨੂੰ ਬਣਾਇਆ ਬੰਧਕ, 1 ਬੱਚੇ ਦੀ ਮੌਤ ਰੂਸ ਅਤੇ ਯੂਕਰੇਨ ਵਿਚਾਲੇ ਜੰਗ ਨੂੰ ਦੋ ਹਫ਼ਤੇ ਹੋਣ ਵਾਲੇ ਹਨ। 24 ਫਰਵਰੀ ਤੋਂ ਸ਼ੁਰੂ ਹੋਈ ਇਸ ਜੰਗ ਵਿੱਚ ਯੂਕਰੇਨ ਰੂਸ ਨੂੰ ਸਖ਼ਤ ਮੁਕਾਬਲਾ ਦਿੰਦਾ ਨਜ਼ਰ ਆ ਰਿਹਾ ਹੈ। ਯੂਕਰੇਨ ਦਾ ਦਾਅਵਾ ਹੈ ਕਿ ਉਸ ਨੇ 11,000 ਰੂਸੀ ਸੈਨਿਕਾਂ ਨੂੰ ਮਾਰ ਦਿੱਤਾ ਹੈ। ਹੁਣ ਇਸ ਦੌਰਾਨ ਉਨ੍ਹਾਂ ਨੇ ਰੂਸ ‘ਤੇ ਵੱਡਾ ਇਲਜ਼ਾਮ ਲਗਾਇਆ ਹੈ। ਯੂਕਰੇਨ ਦੇ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਰੂਸ ਨੇ ਮਾਰੀਉਪੋਲ ਵਿੱਚ 300,000 ਨਾਗਰਿਕਾਂ ਨੂੰ ਬੰਧਕ ਬਣਾ ਲਿਆ ਹੈ।
ਜੰਗ ਦੌਰਾਨ ਯੂਕਰੇਨ ਦਾ ਵੱਡਾ ਦਾਅਵਾ, ਢੇਰ ਕੀਤੇ 12 ਹਜ਼ਾਰ ਰੂਸੀ ਸੈਨਿਕ, 303 ਟੈਂਕ, 48 ਹਵਾਈ ਜਹਾਜ਼ ਤੇ 80 ਹੈਲੀਕਾਪਟਰ ਤਬਾਹ
ਯੂਕਰੇਨ ਤੇ ਰੂਸ ਵਿਚਾਲੇ ਜੰਗ ਦਿਨੋ-ਦਿਨ ਹੋਰ ਭਿਆਨਕ ਹੁੰਦੀ ਜਾ ਰਹੀ ਹੈ। 13 ਦਿਨਾਂ ਤੱਕ ਚੱਲੀ ਇਸ ਜੰਗ ਵਿੱਚ ਹੁਣ ਤੱਕ ਸੈਂਕੜੇ ਲੋਕ ਮਾਰੇ ਜਾ ਚੁੱਕੇ ਹਨ ਤੇ ਕਈ ਸਕੂਲ ਤੇ ਹਸਪਤਾਲ ਤਬਾਹ ਹੋ ਗਏ ਹਨ। ਇਸ ਦੇ ਨਾਲ ਹੀ ਯੂਕਰੇਨ ਦਾ ਦਾਅਵਾ ਹੈ ਕਿ ਉਸ ਨੇ ਰੂਸੀ ਫੌਜ ਨੂੰ ਵੀ ਕਾਫੀ ਨੁਕਸਾਨ ਪਹੁੰਚਾਇਆ ਹੈ। ਯੂਕਰੇਨ ਵੱਲੋਂ ਦਿੱਤੇ ਗਏ ਅੰਕੜਿਆਂ ਮੁਤਾਬਕ 24 ਫਰਵਰੀ ਤੋਂ 7 ਮਾਰਚ ਤੱਕ ਇਸ ਨੇ 12,000 ਰੂਸੀ ਸੈਨਿਕਾਂ ਨੂੰ ਢੇਰ ਕੀਤਾ ਹੈ।
ਯੂਕਰੇਨ ਦਾ ਦਾਅਵਾ, 12 ਹਜ਼ਾਰ ਰੂਸੀ ਸੈਨਿਕਾਂ ਨੂੰ ਮਾਰਿਆ
ਯੂਕਰੇਨ ਅਤੇ ਰੂਸ ਵਿਚਾਲੇ ਜੰਗ ਦਿਨੋ-ਦਿਨ ਹੋਰ ਭਿਆਨਕ ਹੁੰਦੀ ਜਾ ਰਹੀ ਹੈ। 13 ਦਿਨਾਂ ਤੱਕ ਚੱਲੀ ਇਸ ਜੰਗ ਵਿੱਚ ਸੈਂਕੜੇ ਲੋਕ ਮਾਰੇ ਜਾ ਚੁੱਕੇ ਹਨ ਅਤੇ ਕਈ ਸਕੂਲ ਅਤੇ ਹਸਪਤਾਲ ਤਬਾਹ ਹੋ ਗਏ ਹਨ।ਇਸ ਦੇ ਨਾਲ ਹੀ ਯੂਕਰੇਨ ਦਾ ਦਾਅਵਾ ਹੈ ਕਿ ਉਸ ਨੇ ਰੂਸੀ ਫੌਜ ਨੂੰ ਵੀ ਕਾਫੀ ਨੁਕਸਾਨ ਪਹੁੰਚਾਇਆ ਹੈ। ਯੂਕਰੇਨ ਵੱਲੋਂ ਦਿੱਤੇ ਗਏ ਅੰਕੜਿਆਂ ਮੁਤਾਬਕ 24 ਫਰਵਰੀ ਤੋਂ 7 ਮਾਰਚ ਤੱਕ ਇਸ ਨੇ 12,000 ਰੂਸੀ ਸੈਨਿਕਾਂ ਨੂੰ ਮਾਰਿਆ ਹੈ।