ਪੰਜਾਬ ਸਣੇ 5 ਸੂਬਿਆਂ ਵਿਚ ਵੋਟਾਂ ਪੈਣ ਦਾ ਅਮਲ ਅੱਜ ਪੂਰਾ ਹੋ ਗਿਆ ਹੈ, ਹੁਣ ਸਭ ਦੀ ਨਜ਼ਰ 10 ਮਾਰਚ ਨੂੰ ਆਉਣ ਵਾਲੇ ਨਤੀਜਿਆਂ ਉੱਤੇ ਹੋਵੇਗੀ।
ਪਰ ਇਸ ਤੋਂ ਪਹਿਲਾਂ ਵੱਖ ਵੱਖ ਟੀਵੀ ਚੈਨਲ ਅਤੇ ਮੀਡੀਆ ਅਦਾਰਿਆਂ ਨੇ ਵੋਟਿੰਗ ਦੌਰਾਨ ਜੋ ਐਗਜਿਟ ਪੋਲ ਕੀਤੇ ਹਨ।
ਐਗਜਿਟ ਪੋਲਜ਼ ਦੇ ਨਤੀਜਿਆਂ ਦੇ ਹਿਸਾਬ ਨਾਲ ਦੇਖੀਏ ਤਾਂ ਭਾਰਤੀ ਜਨਤਾ ਪਾਰਟੀ ਉੱਤਰ ਪ੍ਰਦੇਸ਼, ਉਤਰਾਖੰਡ, ਮਣੀਪੁਰ ਅਤੇ ਗੋਆ ਵਿਚ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰਦੀ ਦਿਖ ਰਹੀ ਹੈ। ਭਾਵੇਂ ਕਿ ਉਤਰਾਖੰਡ ਅਤੇ ਗੋਆ ਵਿਚ ਭਾਜਪਾ ਨੂੰ ਸਪੱਸ਼ਟ ਬਹੁਮਤ ਮਿਲਦਾ ਨਹੀਂ ਦਿਖ ਰਿਹਾ।
ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਕਾਫੀ ਵੱਡੀ ਲੀਡ ਦਿਖਾਈ ਜਾ ਰਹੀ ਹੈ। ਜ਼ਿਆਦਤਰ ਐਗਜਿਟ ਪੋਲਜ਼ ਆਮ ਆਦਮੀ ਪਾਰਟੀ ਨੂੰ ਸਪੱਸ਼ਟ ਬਹੁਮਤ ਮਿਲਦਾ ਦਿਖਾ ਰਹੇ ਹਨ। ਕਾਂਗਰਸ ਨੂੰ ਦੂਜੇ ਅਕਾਲੀ ਦਲ ਨੂੰ ਤੀਜੇ ਨੰਬਰ ਉੱਤੇ ਦਿਖਾ ਰਹੇ ਹਨ।
ਪੰਜਾਬ ਦੀ ਕੀ ਹੈ ਤਸਵੀਰ
ਏਬੀਪੀ ਨਿਊਜ਼ – ਸੀ ਵੋਟਰ
ਆਪ – 51 ਤੋਂ 61, ਕਾਂਗਰਸ – 22 ਤੋਂ 28, ਅਕਾਲੀ – 20 ਤੋਂ 26, ਭਾਜਪਾ – 7 ਤੋਂ 13
ਈਟੀਜੀ ਰਿਸਰਚ
ਆਪ – 70 ਤੋਂ 75, ਕਾਂਗਰਸ – 27 ਤੋਂ 33, ਅਕਾਲੀ – 7 ਤੋਂ 13, ਭਾਜਪਾ – 3 ਤੋਂ 7
ਇੰਡੀਆ ਨਿਊਜ਼
ਆਪ – 39 ਤੋਂ 43, ਕਾਂਗਰਸ – 23 ਤੋਂ 26, ਅਕਾਲੀ – 22 ਤੋਂ 25, ਭਾਜਪਾ – 6 ਤੋਂ 8
ਇੰਡੀਆ ਟੂਡੇ
ਆਪ – 76 ਤੋਂ 90, ਕਾਂਗਰਸ – 19 ਤੋਂ 31, ਅਕਾਲੀ – 7 ਤੋਂ 11, ਭਾਜਪਾ – 1 ਤੋਂ 4
ਨਿਊਜ਼ 18 ਪੰਜਾਬ
ਆਪ – 62 ਤੋਂ 70, ਕਾਂਗਰਸ – 23 ਤੋਂ 31, ਅਕਾਲੀ – 16 ਤੋਂ 24, ਭਾਜਪਾ – 1 ਤੋਂ 3
ਨਿਊਜ਼ ਐਕਸ
ਆਪ – 56 ਤੋਂ 61, ਕਾਂਗਰਸ – 24 ਤੋਂ 29, ਅਕਾਲੀ – 22 ਤੋਂ 26, ਭਾਜਪਾ – 1 ਤੋਂ 6
ਰਿਪਬਲਿਕ ਟੀਵੀ
ਆਪ – 62 ਤੋਂ 70, ਕਾਂਗਰਸ – 23 ਤੋਂ 31, ਅਕਾਲੀ – 16 ਤੋਂ 24, ਭਾਜਪਾ – 1 ਤੋਂ 3
ਟਾਈਮਜ਼ ਨਾਓ
ਆਪ – 70, ਕਾਂਗਰਸ – 22, ਅਕਾਲੀ – 19, ਭਾਜਪਾ – 5
ਪੋਲ ਆਫ਼ ਐਗਜ਼ਿਟ ਪੋਲਸ
ਆਪ – 67, ਕਾਂਗਰਸ – 25, ਅਕਾਲੀ – 21, ਭਾਜਪਾ – 4
ਉੱਤਰਪ੍ਰਦੇਸ਼ ’ਚ ਕੀ ਹੈ ਸਿਆਸੀ ਤਸਵੀਰ?
ਈਟੀਜੀ ਰਿਸਰਚ
ਭਾਜਪਾ – 230 ਤੋਂ 245, ਕਾਂਗਰਸ – 2 ਤੋਂ 6, ਸਪਾ – 150 ਤੋਂ 165, ਬਸਪਾ – 5 ਤੋਂ 10
ਇੰਡੀਆ ਨਿਊਜ਼
ਭਾਜਪਾ – 222 ਤੋਂ 260, ਕਾਂਗਰਸ – 1 ਤੋਂ 3, ਸਪਾ – 135 ਤੋਂ 165, ਬਸਪਾ – 4 ਤੋਂ 9
ਨਿਊਜ਼ 18 ਪੰਜਾਬ
ਭਾਜਪਾ – 240, ਕਾਂਗਰਸ – 4, ਸਪਾ – 140, ਬਸਪਾ – 17
ਨਿਊਜ਼ ਐਕਸ
ਭਾਜਪਾ – 211 ਤੋਂ 225, ਕਾਂਗਰਸ – 4 ਤੋਂ 6, ਸਪਾ – 146 ਤੋਂ 160, ਬਸਪਾ – 14 ਤੋਂ 24
ਪੋਲ ਆਫ਼ ਪੋਲੀਟਿਕਸ
ਭਾਜਪਾ – 231, ਕਾਂਗਰਸ – 4, ਸਪਾ – 151, ਬਸਪਾ – 17
ਉਤਰਾਖੰਡ ‘ਚ ਐਗਜ਼ਿਟ ਪੋਲ ਕੀ ਕਹਿ ਰਹੇ?
ਏਬੀਪੀ ਨਿਊਜ਼ – ਸੀ ਵੋਟਰ
ਭਾਜਪਾ – 26 ਤੋਂ 32, ਕਾਂਗਰਸ – 32 ਤੋਂ 38, ਆਪ – 0 ਤੋਂ 2
ਈਟੀਜੀ ਰਿਸਰਚ
ਭਾਜਪਾ – 37 ਤੋਂ 40, ਕਾਂਗਰਸ – 29 ਤੋਂ 32, ਆਪ – 0 ਤੋਂ 2
ਇੰਡੀਆ ਨਿਊਜ਼
ਭਾਜਪਾ – 32 ਤੋਂ 41, ਕਾਂਗਰਸ – 27 ਤੋਂ 35, ਆਪ – 0 ਤੋਂ 1
ਇੰਡੀਆ ਟੀਵੀ
ਭਾਜਪਾ – 25 ਤੋਂ 29, ਕਾਂਗਰਸ – 37 ਤੋਂ 41, ਆਪ – 0
ਇੰਡੀਆ ਟੂਡੇ
ਭਾਜਪਾ – 36 ਤੋਂ 46, ਕਾਂਗਰਸ – 32 ਤੋਂ 38, ਆਪ – 0 ਤੋਂ 2
ਨਿਊਜ਼ ਐਕਸ
ਭਾਜਪਾ – 31 ਤੋਂ 33, ਕਾਂਗਰਸ – 33 ਤੋਂ 35, ਆਪ – 0 ਤੋਂ 3
ਰਿਪਬਲਿਕ
ਭਾਜਪਾ – 35 ਤੋਂ 39, ਕਾਂਗਰਸ – 28 ਤੋਂ 34, ਆਪ – 0 ਤੋਂ 3
ਟਾਈਮਜ਼ ਨਿਊਜ਼
ਭਾਜਪਾ – 37, ਕਾਂਗਰਸ – 31, ਆਪ – 1
ਜ਼ੀ ਨਿਊਜ਼
ਭਾਜਪਾ – 26 ਤੋਂ 30, ਕਾਂਗਰਸ – 35 ਤੋਂ 40, ਆਪ – 0
ਪੋਲਜ਼ ਆਫ਼ ਐਗਜ਼ਿਟ ਪੋਲਸ
ਭਾਜਪਾ – 35, ਕਾਂਗਰਸ – 32, ਆਪ – 1