Home » ਵਿੱਕੀ ਮਿੱਡੂਖੇੜਾ ਦੇ ਕਤਲ ਮਾਮਲੇ ‘ਚ 3 ਸ਼ਾਰਪ ਸ਼ੂਟਰਾਂ ਸਮੇਤ 12 ਗੈਂਗਸਟਰ ਗ੍ਰਿਫਤਾਰ…
Home Page News India News

ਵਿੱਕੀ ਮਿੱਡੂਖੇੜਾ ਦੇ ਕਤਲ ਮਾਮਲੇ ‘ਚ 3 ਸ਼ਾਰਪ ਸ਼ੂਟਰਾਂ ਸਮੇਤ 12 ਗੈਂਗਸਟਰ ਗ੍ਰਿਫਤਾਰ…

Spread the news

ਚੰਡੀਗੜ੍ਹ- ਬੀਤੇ ਸਾਲ ਮੋਹਾਲੀ ਵਿਖੇ ਯੂਥ ਅਕਾਲੀ ਆਗੂ ਵਿੱਕੀ ਮਿੱਠੂ ਖੇੜਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਅੱਜ ਦਿੱਲੀ ਦੀ ਸਪੈਸ਼ਲ ਟੀਮ ਵਲੋਂ ਇੱਕ ਸਾਂਝੇ ਅਪ੍ਰੇਸ਼ਨ ਦੌਰਾਨ ਤਿੰਨ ਸ਼ਾਰਪ ਸ਼ੂਟਰਾਂ ਸਮੇਤ ਹੋਰਨਾਂ ਮਾਮਲਿਆਂ ‘ਚ ਨਾਮਜ਼ਦ 12 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਦਿੱਲੀ ਸਪੈਸ਼ਲ STF ਫੋਰਸ ਨੇ ਮਹਾਰਾਸ਼ਟਰ ਤੋਂ ਬੰਬੀਹਾ ਗਰੁੱਪ ਦੇ 12 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਮੋਹਾਲੀ ਪੁਲਿਸ ਗ੍ਰਿਫਤਾਰ ਕੀਤੇ ਤਿੰਨ ਸ਼ਾਰਪ ਸ਼ੂਟਰਾਂ ਭੋਲੂ, ਲੱਠ ਅਤੇ ਸੰਨੀ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਮਿੱਡੂਖੇੜਾ ਦੇ ਕਤਲ ਸੰਬੰਧੀ ਪੁੱਛਗਿਛ ਕਰੇਗੀ। ਇਨ੍ਹਾਂ ਦੀ ਪੁੱਛਗਿੱਛ ਵਿੱਚ ਕਬੱਡੀ ਖਿਡਾਰੀ ਦੇ ਕਤਲ ਕੇਸ ਦਾ ਭੇਤ ਵੀ ਜਲਦੀ ਹੀ ਸੁਲਝਣ ਵਾਲਾ ਹੈ।ਕਾਬਲੇਗੌਰ ਹੈ ਕਿ ਬੀਤੇ ਸਾਲ ਮੋਹਾਲੀ ਦੇ ਸੈਕਟਰ 71 ਵਿੱਚ ਅਕਾਲੀ ਆਗੂ ਮਿੱਡੂ ਖੇੜਾ ਦੀ ਦਿਨ ਦਿਹਾੜੇ ਕਾਰ ਸਵਾਰ ਚਾਰ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ।