Home » ਲਾੜੇ ਦਾ ਕਾਲਾ ਰੰਗ ਹੋਣ ਕਾਰਨ ਲਾੜੀ ਨੇ ਵਿਆਹ ਤੋਂ ਕੀਤਾ ਇਨਕਾਰ, ਲਾੜੇ ਨੇ ਕੀਤੀ ਖੁਦਕੁਸ਼ੀ..
Home Page News India India News

ਲਾੜੇ ਦਾ ਕਾਲਾ ਰੰਗ ਹੋਣ ਕਾਰਨ ਲਾੜੀ ਨੇ ਵਿਆਹ ਤੋਂ ਕੀਤਾ ਇਨਕਾਰ, ਲਾੜੇ ਨੇ ਕੀਤੀ ਖੁਦਕੁਸ਼ੀ..

Spread the news

  ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਜ਼ਿਲੇ ਦੇ ਕਯਾਮਗੰਜ ‘ਚ ਇੱਕ ਬਾਰਾਤ ਲਾੜੀ ਤੋਂ ਬਿਨਾਂ ਵਾਪਸ ਪਰਤੀ।  ਇਸ ਤੋਂ ਬਾਅਦ ਦੁਖੀ ਲਾੜੇ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਇਸ ਦੇ ਨਾਲ ਹੀ ਰਿਸ਼ਤੇਦਾਰਾਂ ਨੇ ਵੀ ਇਸ ਮਾਮਲੇ ਵਿੱਚ ਪੁਲਿਸ ਨੂੰ ਬਿਨਾਂ ਦੱਸੇ ਉਸਦੀ ਲਾਸ਼ ਦਾ ਸਸਕਾਰ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਲਾੜੀ ਦੇ ਬਾਰਾਤ ਨਾਲ ਨਾ ਵਾਪਸ ਆਉਣ ਕਾਰਨ ਹੀ ਲਾੜੇ ਨੇ ਇਹ ਕਦਮ ਚੁੱਕਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕਯਾਮਗੰਜ ਕੋਤਵਾਲੀ ਖੇਤਰ ਦੇ ਸਲੇਮਪੁਰ ਟਿੱਕੀਆ ਪਿੰਡ ਵਾਸੀ ਨੌਜਵਾਨ ਦੀ ਬਾਰਾਤ ਜੌਨਪੁਰ ਦੇ ਸਦਰ ਕੋਤਵਾਲੀ ਅਧੀਨ ਪੈਂਦੇ ਪਿੰਡ ਹਮਜ਼ਾਪੁਰ ਗਈ ਸੀ। 21 ਸਾਲਾ ਨੌਜਵਾਨ ਦੀ ਬਾਰਾਤ ਹਮਜ਼ਾਪੁਰ ਪੁੱਜੀ ਤਾਂ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ ਪਰ ਜੈਮਾਲਾ ਦੇ ਸਮੇਂ, ਲਾੜੇ ਦੇ ਰੰਗ ਦੇ ਕਾਰਨ ਲਾੜੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਉਹ ਜੈਮਾਲਾ ਪਾਉਣ ਨੂੰ ਤਿਆਰ ਨਹੀਂ ਸੀ। ਉਸ ਨੇ ਸਾਫ਼ ਕਿਹਾ ਕਿ ਕੁਝ ਵੀ ਹੋ ਜਾਵੇ, ਉਹ ਇਸ ਲੜਕੇ ਨਾਲ ਵਿਆਹ ਨਹੀਂ ਕਰੇਗੀ। ਜਿਸ ਤੋਂ ਬਾਅਦ ਸਾਰੇ ਬਾਰਾਤੀ ਅਤੇ ਜਨਤਾ ਹੈਰਾਨ ਰਹਿ ਗਏ। ਕਾਫੀ ਦੇਰ ਤੱਕ ਚੱਲੀ ਪੰਚਾਇਤ ਤੋਂ ਬਾਅਦ ਵੀ ਲਾੜੀ ਵਿਆਹ ਲਈ ਰਾਜ਼ੀ ਨਹੀਂ ਹੋਈ। ਜਿਸ ਤੋਂ ਬਾਅਦ ਬਾਰਾਤ ਨੂੰ ਜ਼ਬਰਦਸਤੀ ਵਾਪਸ ਬੇਰੰਗ ਪਰਤਣਾ ਪਿਆ ਅਤੇ ਜਦੋਂ ਲਾੜੀ ਤੋਂ ਬਿਨਾਂ ਵਾਪਸ ਪਰਤਿਆ ਤਾਂ ਲੜਕਾ ਇਹ ਸਦਮਾ ਬਰਦਾਸ਼ਤ ਨਾ ਕਰ ਸਕਿਆ। ਜਿਸ ਤੋਂ ਬਾਅਦ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।