ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਨੇ ਕਿਹਾ ਕਿ ਰੂਸ ਦੇ ਹਮਲੇ ਤੋਂ ਬਾਅਦ ਤੋਂ ਹੁਣ ਤੱਕ 40 ਲੱਖ ਤੋਂ ਵਧੇਰੇ ਲੋਕ ਯੂਕ੍ਰੇਨ ਛੱਡ ਚੁੱਕੇ ਹਨ। ਏਜੰਸੀ ਨੇ ਕਿਹਾ ਕਿ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਤੋਂ ਯੂਰਪ ‘ਚ ਇਹ ਸਭ ਤੋਂ ਵੱਡਾ ਸ਼ਰਨਾਰਥੀ ਸੰਕਟ ਹੈ। ਸ਼ਰਨਾਰਥੀਆਂ ਲਈ ਸੰਰਾ ਹਾਈ ਕਮਿਸ਼ਨਰ ਨੇ ਇਕ ਵੈੱਬਸਾਈਟ ‘ਤੇ ਬੁੱਧਵਾਰ ਨੂੰ ਪੋਸਟ ਕੀਤਾ ਕਿ ਹੁਣ ਤੱਕ ਲਗਭਗ 40 ਲੱਖ 10 ਹਜ਼ਾਰ ਲੋਕ ਯੂਕ੍ਰੇਨ ਛੱਡ ਚੁੱਕੇ ਹਨ। ਇਨ੍ਹਾਂ ‘ਚੋਂ 23 ਲੱਖ ਲੋਕ ਪੋਲੈਂਡ ‘ਚ ਦਾਖ਼ਲ ਹੋ ਚੁੱਕੇ ਹਨ। ਸਹਾਇਤਾ ਮੁਲਾਜ਼ਮਾਂ ਨੇ ਕਿਹਾ ਕਿ ਯੂਕੇਨ ‘ਚ ਲਗਭਗ 65 ਲੱਖ ਲੋਕ ਬੇਘਰ ਹੋ ਗਏ ਹਨ। ਉਥੇ, ਸ਼ਰਨਾਰਥੀਆਂ ਨੂੰ ਇਸ ਗੱਲ ਨੂੰ ਲੈ ਕੇ ਸ਼ੱਕ ਹੈ ਕਿ ਰੂਸ ਇਸ ਯੁੱਧ ਨੂੰ ਖ਼ਤਮ ਕਰੇਗਾ। ਖਾਰਕੀਵ ਤੋਂ ਆਪਣੇ ਪਿਤਾ ਨਾਲ ਪੋਲੈਂਡ ਪਹੁੰਚੇ ਨੌਜਵਾਨ ਨਜਾਰੋਵ ਨੇ ਕਿਹਾ ਕਿ ਮੈਂ ਨਹੀਂ ਜਾਣਦਾ ਕਿ ਕੀ ਅਸੀਂ ਹੁਣ ਵੀ ਰੂਸ ‘ਤੇ ਭਰੋਸਾ ਕਰ ਸਕਦੇ ਹਾਂ? ਰੂਸ ਵੱਲੋਂ ਮੰਗਲਵਾਰ ਨੂੰ ਕੀਵ ਅਤੇ ਹੋਰ ਥਾਵਾਂ ‘ਤੇ ਫੌਜੀ ਕਾਰਵਾਈ ‘ਚ ਕਟੌਤੀ ਕਰਨ ਦਾ ਭਰੋਸਾ ਦਿੱਤੇ ਜਾਣ ਦੇ ਬਾਵਜੂਦ ਨਾਜਰੋਵ ਨੂੰ ਇਸ ਵਾਅਦੇ ‘ਤੇ ਭਰੋਸਾ ਨਹੀਂ ਹੈ। ਯੂਕ੍ਰੇਨੀ ਨਾਗਰਿਕ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਬੀ ਯੂਕ੍ਰੇਨ ‘ਚ ਹਮਲੇ ਹੋਰ ਤੇਜ਼ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ‘ਚ ਖਾਰਕੀਵ ਵਾਪਸ ਨਹੀਂ ਜਾ ਸਕਦੇ। ਅਸੀਂ ਪੂਰਬੀ ਯੂਕ੍ਰੇਨ ‘ਚ ਯੁੱਧ ਦੇ ਨਵੇਂ ਪੜਾਅ ਨੂੰ ਲੈ ਕੇ ਡਰੇ ਹੋਏ ਹਾਂ। ‘ਐਸੋਸੀਏਟੇਡ ਪ੍ਰੈੱਸ’ ਨੇ ਪੋਲੈਂਡ ਸਰਹੱਦ ‘ਤੇ ਜਿਨ੍ਹਾਂ ਹੋਰ ਯੂਕ੍ਰੇਨੀ ਸ਼ਰਨਾਰਥੀਆਂ ਨਾਲ ਗੱਲਬਾਤ ਕੀਤੀ ਲਗਭਗ ਉਨ੍ਹਾਂ ਸਾਰਿਆਂ ਨੇ ਯੁੱਧ ਨੂੰ ਲੈ ਕੇ ਇਸ ਤਰ੍ਹਾਂ ਦਾ ਖ਼ਦਸ਼ਾ ਅਤੇ ਡਰ ਜਤਾਇਆ।
ਹਮਲੇ ਤੋਂ ਬਾਅਦ 40 ਲੱਖ ਤੋਂ ਵੱਧ ਲੋਕ ਛੱਡ ਚੁੱਕੇ ਨੇ ਯੂਕ੍ਰੇਨ…
March 30, 2022
2 Min Read
You may also like
Home Page News • India • World • World News
ਕੈਨੇਡਾ ਪੁਲਿਸ ਨੂੰ ਹੈ 25 ਸਾਲਾ ਭਾਰਤੀ ਨੌਜਵਾਨ ਦੀ ਭਾਲ…
3 days ago
dailykhabar
Topics
- Articules12
- Autos6
- Celebrities95
- COMMUNITY FOCUS7
- Deals11
- Entertainment138
- Entertainment158
- Fashion22
- Food & Drinks76
- Health347
- Home Page News6,455
- India3,866
- India Entertainment121
- India News2,633
- India Sports219
- KHABAR TE NAZAR3
- LIFE66
- Movies46
- Music79
- New Zealand Local News2,012
- NewZealand2,291
- Punjabi Articules7
- Religion827
- Sports207
- Sports206
- Technology31
- Travel54
- Uncategorized31
- World1,742
- World News1,517
- World Sports199