ਭਾਰਤ ਵਿੱਚ ਮਾਰਚ ਮਹੀਨੇ ‘ਚ ਹੀ ਗਰਮੀ ਨੇ ਰਿਕਾਰਡ ਤੋੜ ਦਿੱਤੇ ਹਨ ਤੇ ਅਪ੍ਰੈਲ ‘ਚ ਪਾਰਾ ਹੋਰ ਜ਼ਿਆਦਾ ਵਧ ਜਾਵੇਗਾ। ਦਿੱਲੀ ‘ਚ ਅੱਜ ਤੇ ਕੱਲ੍ਹ ਨੂੰ ਪਾਰਾ 40 ਡਿਗਰੀ ਤੱਕ ਵਧ ਸਕਦਾ ਹੈ। ਮੌਸਮ ਵਿਭਾਗ ਅਨੁਸਾਰ 1 ਤੇ 2 ਅਪ੍ਰੈਲ ਨੂੰ ਪਾਰਾ ਕੁੱਝ ਘੱਟ ਜਾਵੇਗਾ। ਇਸ ਦੇ ਨਾਲ ਹੀ ਮੱਧ ਭਾਰਤ ਤੇ ਮਹਾਰਾਸ਼ਟਰ ‘ਚ ਅਗਲੇ ਪੰਜ ਦਿਨਾਂ ਤੱਕ ‘ਲੂ’ ਚੱਲਣ ਦੇ ਆਸਾਰ ਹਨ।
ਦਿੱਲੀ ਮੌਸਮ ਵਿਭਾਗ ਅਨੁਸਾਰ ਅਗਲੇ 7 ਤੋਂ 10 ਦਿਨਾਂ ਦੇ ਵਿਚਕਾਰ ਦਿੱਲੀ, ਰਾਜਸਥਾਨ, ਉੜੀਸਾ ਤੇ ਮੱਧ ਭਾਰਤ ‘ਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਕੇਰਲ, ਕਰਨਾਟਕ ਤੇ ਉੱਤਰ-ਪੂਰਬ ਦੇ ਕੁੱਝ ਹਿੱਸਿਆਂ ‘ਚ ਮੀਂਹ ਪੈ ਸਕਦਾ ਹੈ।
ਮਹਾਰਾਸ਼ਟਰ ਦੇ ਕੁੱਝ ਜ਼ਿਲ੍ਹਿਆਂ ‘ਚ ਲੂ ਚੱਲਣ ਦੀ ਸੰਭਾਵਨਾ ਦੱਸੀ ਗਈ ਹੈ। ਜਾਣਕਾਰੀ ਅਨੁਸਾਰ ਅਹਿਮਦਨਗਰ ਤੇ ਸੋਲਾਪੁਰ ‘ਚ ਲੂ ਚੱਲ ਸਕਦੀ ਹੈ।