Home » ਅੱਜ ਅੱਧੀ ਰਾਤ ਤੋ ਨਿਊਜੀਲੈਂਡ ਭਰ ਵਿੱਚ ਓਰੇਂਜ ਸੈਟਿੰਗਸ ਲਾਗੂ ਕੀਤੇ ਜਾਣ ਦਾ ਐਲਾਨ …
Home Page News • New Zealand Local News • NewZealand

ਅੱਜ ਅੱਧੀ ਰਾਤ ਤੋ ਨਿਊਜੀਲੈਂਡ ਭਰ ਵਿੱਚ ਓਰੇਂਜ ਸੈਟਿੰਗਸ ਲਾਗੂ ਕੀਤੇ ਜਾਣ ਦਾ ਐਲਾਨ …

Spread the news

ਆਕਲੈਂਡ(ਬਲਜਿੰਦਰ ਰੰਧਾਵਾ)ਕੋਵਿਡ ਰਿਸਪਾਂਸ ਮਨਿਸਟਰ ਕ੍ਰਿਸ ਹਿਪਕਿਨਸ ਨੇ ਅੱਜ ਦੁਪਾਹਿਰ ਮੀਡੀਆਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਐਲਾਨ ਕੀਤਾ ਹੈ ਕਿ ਨਿਊਜੀਲੈਂਡ ਭਰ ਵਿੱਚ ਟ੍ਰੈਫਿਕ ਲਾਈਟਸ ਸਿਸਟਮ ਤਹਿਤ ਰੈੱਡ ਤੋਂ ਓਰੇਂਜ ਸੈਟਿੰਗਸ ਨੂੰ ਅਮਲ ਵਿੱਚ ਲਿਆਉਂਦਾ ਜਾ ਰਿਹਾ ਹੈ। ਅੱਜ ਰਾਤ 11.59 ਤੋਂ ਇਹ ਸੈਟਿੰਗਸ ਲਾਗੂ ਹੋ ਜਾਣਗੀਆਂ।ਅੱਜ ਹੋਈ ਕੈਬਿਨੇਟ ਦੀ ਮੀਟਿੰਗ ਤੋਂ ਬਾਅਦ ਸੈਟਿੰਗਸ ਨੂੰ ਬਦਲਣ ਦਾ ਫੈਸਲਾ ਲਿਆ ਗਿਆ ਹੈ।
ਫੇਸ ਮਾਸਕ ਪਾਉਣ ਦੀ ਸਲਾਹ ਅਜੇ ਨਿਊਜੀਲੈਂਡ ਵਾਸੀਆਂ ਲਈ ਜਾਰੀ ਰਹੇਗੀ।ਟ੍ਰੈਫਿਕ ਲਾਈਟਸ ਸੈਟਿੰਗਸ ਸਬੰਧੀ ਅਗਲਾ ਰੀਵੀਊ ਮਈ ਅੱਧ ਵਿੱਚ ਹੋਏਗਾ।