ਆਕਲੈਂਡ(ਬਲਜਿੰਦਰ ਰੰਧਾਵਾ) ਭਾਈਚਾਰੇ ਵਿੱਚ ਇਹ ਖਬਰ ਬੜੇ ਦੁੱਖ ਨਾਲ ਪੜੀ ਜਾਵੇਗੀ ਕਿ ਸ:ਹਰਦੀਪ ਸਿੰਘ ਬਿੱਲੂ ਅਤੇ ਗੁਰਪ੍ਰੀਤ ਸਿੰਘ ਦੇ ਪਿਤਾ ਸ. ਅਵਤਾਰ ਸਿੰਘ ਗਿੱਲ ਅਚਾਨਕ ਵਿਛੋੜਾ ਦੇ ਗਏ ਹਨ।ਉਹਨਾਂ ਨੇ ਕੱਲ ਵਾਪਿਸ ਨਿਊਜੀਲੈਡ ਮੁੜਨਾ ਸ਼ੀ ਅਤੇ ਪੋਤਰੀ ਦੇ ਅਨੰਦ ਕਾਰਜ ਕਰਨ ਲਏ ਇੰਡੀਆ ਗਏ ਹੋਏ ਸਨ।ਉਹ ਨਿਊਜੀਲੈਂਡ ‘ਚ ਆਪਣੇ ਦੋਨਾਂ ਪੁੱਤਰਾਂ ਕੋਲ ਰਹਿੰਦੇ ਸਨ ਅਤੇ 15 ਮਾਰਚ ਨੂੰ ਵਿਆਹ ਦੀ ਰਸਮ ਚ ਸ਼ਾਮਿਲ ਹੋਣ ਲਈ ਇੰਡੀਆ ਗਏ ਸਨ।ਸ:ਅਵਤਾਰ ਸਿੰਘ ਦਾ ਅੰਤਿਮ ਸਸਕਾਰ ਅੱਜ 14 ਅਪ੍ਰੈਲ ਨੂੰ ਦੁਪਿਹਰ 11 ਵਜੇ ਪਿੰਡ ਪੰਜ ਢੇਰਾ ਵਿਖੇ ਹੋਵੇਗਾ।ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਹਰਦੀਪ ਸਿੰਘ ਨਾਲ +91 76968 71219
ਦਲਜੀਤ ਸਿੰਘ ਨਾਲ +91 90419 16829 ਤੇ ਰਾਬਤਾ ਕੀਤਾ ਜਾ ਸਕਦਾ ਹੈ।ਅਕਾਲ ਪੁਰਖ ਅੱਗੇ ਅਰਦਾਸ ਹੈ ਵਿਛੜੀ ਰੂਹ ਨੂੰ ਸਦੀਵੀ ਸ਼ਾਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।