ਨਿਊਜ਼ੀਲੈਂਡ ਚ ਹਰ ਰੋਜ਼ ਵਾਪਰ ਰਹੀਆਂ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਤੋਂ ਕਾਰੋਬਾਰੀ ਅਦਾਰਿਆਂ ਦੇ ਮਾਲਕ ਡਾਢੇ ਪ੍ਰੇਸ਼ਾਨ ਦੱਸੇ ਜਾ ਰਹੇ ਹਨ ।ਇਨ੍ਹਾਂ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਦੇ ਵਿਚ ਅੱਲ੍ਹੜ ਉਮਰ ਦੇ ਨੌਜਵਾਨਾਂ ਦੀ ਵਧ ਰਹੀ ਸ਼ਮੂਲੀਅਤ ਵੀ ਚਿੰਤਾ ਦਾ ਵੱਡਾ ਵਿਸ਼ਾ ਬਣਦੀ ਨਜ਼ਰ ਆ ਰਹੀ ਹੈ ।ਕਾਰੋਬਾਰੀ ਅਦਾਰਿਆਂ ਵੱਲੋਂ ਹੁਣ ਸਰਕਾਰ ਕੋਲ ਮੰਗ ਕੀਤੀ ਗਈ ਹੈ ਕਿ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਚ ਸ਼ਾਮਲ ਹੁੰਦੇ Teenagers ਲਈ ਵੀ ਸਖ਼ਤ ਕਾਨੂੰਨ ਬਣਾਇਆ ਜਾਵੇ ।ਉਨ੍ਹਾਂ ਦਾ ਕਹਿਣਾ ਹੈ ਕਿ Teenagers ਦੇ ਲਈ ਕੋਈ ਵੀ ਸਖ਼ਤ ਕਾਨੂੰਨ ਨਾ ਹੋਣ ਦੇ ਚਲਦੇ ਉਹ ਆਏ ਦਿਨ ਚੋਰੀ ਤੇ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ ।
ਜ਼ਿਕਰਯੋਗ ਹੈ ਕਿ ਪਿਛਲੇ ਇਕ ਸਾਲ ਦੇ ਦੌਰਾਨ ਦੇਸ਼ ਭਰ ਦੇ ਵਿੱਚ ਵਾਪਰੀਆਂ 2500 ਤੋਂ ਵੱਧ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਚ 80 ਫ਼ੀਸਦੀ ਉਨ੍ਹਾਂ ਨੌਜਵਾਨਾਂ ਦੀ ਹੈ ਜਿਨ੍ਹਾਂ ਦੀ ਉਮਰ 18 ਜਾਂ 16 ਸਾਲ ਤੋੰ ਵੀ ਘੱਟ ਹੈ ।ਸਖਤ ਕਾਨੂੰਨ ਨਾ ਹੋਣ ਦੇ ਚੱਲਦੇ ਨਾਬਾਲਗ ਨੌਜਵਾਨਾਂ ਤੇ ਕੋਈ ਸਖਤ ਕਾਰਵਾਈ ਨਹੀੰ ਹੁੰਦੀ,ਜਿਸ ਦੇ ਚੱਲਦੇ ਉਹ ਹੋਰ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਰਹਿੰਦੇ ਹਨ ।
ਹੁਣ ਇਸ ਮੁੱਦੇ ਨੂੰ ਕਾਰੋਬਾਰੀ ਅਦਾਰਿਆਂ ਨੇ ਜੋਰ ਸ਼ੋਰ ਨਾਲ ਸਰਕਾਰ ਕੋਲ ਚੁੱਕਿਆ ਹੈ ਕਿ ਲੁੱਟਾਂ ਖੋਹਾਂ ਕਰਨ ਵਾਲੇ ਨਾਬਾਲਗਾਂ ਨਾਲ ਵੀ ਸਖਤੀ ਨਾਲ ਨਜਿੱਠਿਆ ਜਾਵੇ ।