Home » ਆਕਲੈਂਡ ਦੇ ਸਕੂਲਾਂ ‘ਚ ਓਮੀਕਰੋਨ ਦੇ ਦਰਜਨਾਂ ਕੇਸ ਆਉਣ ਲੱਗੇ ਸਾਹਮਣੇ…
Home Page News New Zealand Local News NewZealand

ਆਕਲੈਂਡ ਦੇ ਸਕੂਲਾਂ ‘ਚ ਓਮੀਕਰੋਨ ਦੇ ਦਰਜਨਾਂ ਕੇਸ ਆਉਣ ਲੱਗੇ ਸਾਹਮਣੇ…

Spread the news

ਨਿਊਜ਼ੀਲੈਂਡ ‘ਚ ਪਿਛਲੇ ਕੁਝ ਦਿਨਾਂ ਦੇ ਦੌਰਾਨ ਜਿੱਥੇ ਕੋਵਿਡ 19 ਦੇ ਕੇਸਾਂ ਚ ਉਛਾਲ ਦੇਖਣ ਨੂੰ ਮਿਲਿਆ ਹੈ ਉਥੇ ਹੀ ਆਕਲੈਂਡ ਦੇ ਸਕੂਲਾਂ ਚ ਵੀ ਕਵਿਡ ਦੇ ਕੇਸਾਂ ਚ ਵਾਧਾ ਦਿਖਾਈ ਦਿੱਤਾ ਹੈ ।ਆਕਲੈਂਡ ਦੇ Albany Junior High School ‘ਚ ਪਿਛਲੇ 3 ਦਿਨਾਂ ਦੇ ਦੌਰਾਨ ਦਰਜਨਾਂ ਕੇਸ ਸਾਹਮਣੇ ਆਏ ਹਨ ।ਜਿਸਦੇ ਚੱਲਦੇ ਸਕੂਲ ਦੇ 200 ਤੋੰ ਉੱਪਰ ਵਿਦਿਆਰਥੀ ਆਈਸੋਲੇਟ ਕੀਤੇ ਗਏ ਹਨ ਤੇ ਕਲਾਸਾਂ ਨੂੰ ਵੀ ਆਨਲਾਈਨ ਕਰ ਦਿੱਤਾ ਗਿਆ ਹੈ ।
ਨਿਊਜ਼ੀਲੈਂਡ ਭਰ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਵਿਡ ਦੇ 9392 ਨਵੇੰ ਮਾਮਲੇ ਦਰਜ ਕੀਤੇ ਗਏ ਹਨ ।ਮਨਿਸਟਰੀ ਆਫ ਹੈਲਥ ਵੱਲੋੰ ਦਿੱਤੀ ਗਈ ਜਾਣਕਾਰੀ ਮੁਤਾਬਿਕ ਕੋਵਿਡ 19 ਨਾਲ ਪਿਛਲੇ 24 ਘੰਟਿਆਂ ‘ਚ 9 ਲੋਕ ਆਪਣੀ ਜਾਨ ਗਵਾ ਚੁੱਕੇ ਹਨ ।ਇਸ ਦੇ ਨਾਲ ਹੀ 398 ਲੋਕ ਅਜੇ ਵੀ ਕੋਵਿਡ ਗ੍ਰਸਤ ਹੋਣ ਦੇ ਚੱਲਦੇ ਵੱਖ ਵੱਖ ਹਸਪਤਾਲਾਂ ‘ਚ ਦਾਖਿਲ ਹਨ ,ਜਿੰਨ੍ਹਾਂ ਵਿੱਚੋੰ 7 ਦੀ ਹਾਲਤ ਚਿੰਤਾਜਨਕ ਦੱਸੀ ਜਾ ਰਹੀ ਹੈ ।