ਨਿਊਜ਼ੀਲੈਂਡ ਦੇ ਕ੍ਰਿਕਟਰ ਗੇਂਦਬਾਜ਼ ਏਜਾਜ਼ ਪਟੇਲ ਨੇ ਆਪਣੀ ਉਸ ਇਤਿਹਾਸਕ ਜਰਸੀ ਨੂੰ ਨਿਲਾਮ ਕਰ ਦਿੱਤਾ ਹੈ ,ਜੋ ਉਸ ਵੱਲੋੰ ਮੁੰਬਈ ਦੇ ਇਤਿਹਾਸਕ ਟੈਸਟ ਮੈਚ ‘ਚ ਇੱਕ ਪਾਰੀ ‘ਚ 10 ਵਿਕਟਾਂ ਲੈਣ ਦਾ ਕੀਰਤੀਮਾਨ ਹਾਸਿਲ ਕਰਨ ਸਮੇੰ ਪਹਿਣੀ ਗਈ ਸੀ ।ਏਜਾਜ਼ ਪਟੇਲ ਨੇ ਨੀਲਾਮੀ ਦਾ ਪੈਸਾ ਬੱਚਿਆਂ ਦੇ ਇਲਾਜ ਲਈ Starship Hospital ਨੂੰ ਦੇਣ ਦਾ ਐਲਾਨ ਕੀਤਾ ਸੀ ।
Trademe ਤੇ ਹੋਈ ਇਸ ਨੀਲਾਮੀ ‘ਚ ਇੱਕ ਵਿਅਕਤੀ ਵੱਲੋੰ 27,350 ਡਾਲਰ ਦੀ ਬੋਲੀ ਲਗਾ ਕੇ ਇਸ ਟੀ-ਸ਼ਰਟ ਨੂੰ ਖਰੀਦਿਆ ਗਿਆ ਹੈ । ਇਹ ਸਾਰਾ ਪੈਸਾ ਬੱਚਿਆਂ ਦੇ ਇਲਾਜ ਲਈ ਖਰਚ ਕੀਤਾ ਜਾਵੇਗਾ ।ਏਜਾਜ਼ ਪਟੇਲ ਵੱਲੋੰ ਕੀਤੇ ਗਏ ਇਸ ਨੇਕ ਕੰਮ ਦੀ ਹਰ ਕਿਸੇ ਵੱਲੋੰ ਤਾਰੀਫ਼ ਕੀਤੀ ਜਾ ਰਹੀ ਹੈ । ਜਿਕਰਯੋਗ ਹੈ ਕਿ ਮੁੰਬਈ ‘ਚ ਜਨਮੇ ਤੇ ਨਿਊਜ਼ੀਲੈਂਡ ਵੱਲੋੰ ਖੇਡਦੇ ਏਜਾਜ਼ ਪਟੇਲ ਮੁੰਬਈ ਦੀ ਧਰਤੀ ਤੇ ਹੀ ਇੱਕ ਪਾਰੀ ‘ਚ 10 ਵਿਕਟਾਂ ਲੈਣ ਦਾ ਰਿਕਾਰਡ ਬਣਾਇਆ ਸੀ ਤੇ ਉਹ ਅਜਿਹਾ ਕੀਰਤੀਮਾਨ ਹਾਸਿਲ ਕਰਨ ਵਾਲੇ ਦੁਨੀਆਂ ਦੇ ਤੀਜੇ ਗੇੰਦਬਾਜ ਬਣੇ ਸਨ ।