ਗੈਂਗਸਟਰ ਜੀਤੂ ਬੋਰੋਦਾ ਨੂੰ ਬੁੱਧਵਾਰ ਦੇਰ ਰਾਤ ਬਦਮਾਸ਼ਾਂ ਨੇ ਅਗਵਾ ਕਰਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਬਾਅਦ ਵਿੱਚ ਲਾਸ਼ ਨੂੰ ਜੈਪੁਰ ਜ਼ਿਲ੍ਹੇ ਦੀ ਹੱਦ ਵਿੱਚ ਸੁੱਟ ਦਿੱਤਾ ਗਿਆ। ਕਤਲ ਦਾ ਸ਼ਿਕਾਰ ਹੋਏ ਗੈਂਗਸਟਰ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਅੱਠ ਕੇਸ ਦਰਜ ਹਨ। ਬਦਮਾਸ਼ਾਂ ਨੇ ਜੀਤੂ ਬੋਰੋਦਾ ‘ਤੇ ਅੱਠ ਗੋਲੀਆਂ ਚਲਾਈਆਂ। ਜੀਤੂ ਦਾ ਇਸੇ ਮਹੀਨੇ ਵਿਆਹ ਹੋਣ ਵਾਲਾ ਸੀ। ਰਾਜਸਥਾਨ ਦੇ ਦੌਸਾ ਜ਼ਿਲ੍ਹੇ ਵਿੱਚ ਗੈਂਗ ਵਾਰ ਦੀ ਇਸ ਵੱਡੀ ਘਟਨਾ ਤੋਂ ਬਾਅਦ ਪੁਲਿਸ ਵਿਭਾਗ ਵਿੱਚ ਹੜਕੰਪ ਮਚ ਗਿਆ ਹੈ। ਜੀਤੂ ਦੀ ਲਾਸ਼ ਨੂੰ ਜੈਪੁਰ ਦੇ ਸਵਾਈ ਮਾਨਸਿੰਘ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ।ਦੌਸਾ ਦੇ ਐਸਪੀ ਰਾਜਕੁਮਾਰ ਗੁਪਤਾ ਨੇ ਦੱਸਿਆ ਕਿ ਕਾਰ ਵਿੱਚ ਸਵਾਰ ਬਦਮਾਸ਼ਾਂ ਨੇ ਗੈਂਗਸਟਰ ਜੀਤੂ ਬੋਰੋਦਾ ਨੂੰ ਬੁੱਧਵਾਰ ਰਾਤ ਬਿਘਾਵਾਸ ਮੋੜ ਨੇੜਿਓਂ ਅਗਵਾ ਕਰ ਲਿਆ। ਇਸ ਤੋਂ ਬਾਅਦ ਜੀਤੂ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਦੇ ਪੈਰਾਂ ਵਿਚ ਇਕ ਤੋਂ ਬਾਅਦ ਇਕ ਅੱਠ ਗੋਲੀਆਂ ਚਲਾਈਆਂ ਗਈਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਬਾਅਦ ‘ਚ ਬਦਮਾਸ਼ ਜੀਤੂ ਦੀ ਲਾਸ਼ ਨੂੰ ਜੈਪੁਰ ਜ਼ਿਲੇ ਦੇ ਬੱਸੀ ਇਲਾਕੇ ‘ਚ ਬੰਸਖੋ ਨੇੜੇ ਸੜਕ ‘ਤੇ ਸੁੱਟ ਕੇ ਫਰਾਰ ਹੋ ਗਏ।
ਗੈਂਗਸਟਰ ਜੀਤੂ ਬੋਰੋਦਾ ਦਾ ਹੋਇਆਂ ਕਤਲ…
May 12, 2022
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News9,265
- India5,337
- India Entertainment130
- India News3,375
- India Sports228
- KHABAR TE NAZAR3
- LIFE66
- Movies48
- Music84
- New Zealand Local News3,246
- NewZealand3,573
- Punjabi Articules7
- Religion1,158
- Sports226
- Sports220
- Technology32
- Travel55
- Uncategorized63
- World2,471
- World News2,046
- World Sports213












