Home » ਛੱਤੀਸਗੜ੍ਹ ਚ ਹੈਲੀਕਾਪਟਰ ਕਰੈਸ਼ ਹੋਣ ਕਾਰਨ ਦੋ ਪਾਇਲਟਾਂ ਦੀ ਮੌਤ…
Home Page News India India News

ਛੱਤੀਸਗੜ੍ਹ ਚ ਹੈਲੀਕਾਪਟਰ ਕਰੈਸ਼ ਹੋਣ ਕਾਰਨ ਦੋ ਪਾਇਲਟਾਂ ਦੀ ਮੌਤ…

Spread the news

ਛੱਤੀਸਗੜ੍ਹ ਦੇ ਰਾਏਪੁਰ ਦੇ ਸਵਾਮੀ ਵਿਵੇਕਾਨੰਦ ਹਵਾਈ ਅੱਡੇ ‘ਤੇ ਵੀਰਵਾਰ ਰਾਤ ਨੂੰ ਹੈਲੀਕਾਪਟਰ ਹਾਦਸੇ(Chopper crashes) ਵਿੱਚ ਦੋ ਪਾਇਲਟਾਂ ਦੀ ਮੌਤ ਹੋ ਗਈ ਹੈ। ਹੈਲੀਕਾਪਟਰ ਨੂੰ ਉਸ ਸਮੇਂ ਅੱਗ ਲੱਗ ਗਈ ਜਦੋਂ ਪਾਇਲਟ ਹੈਲੀਕਾਪਟਰ ਨੂੰ ਉਤਾਰਨ ਦੀ ਕੋਸ਼ਿਸ਼ ਕਰ ਰਹੇ ਸਨ। ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਦੋਵੇਂ ਪਾਇਲਟਾਂ ਦੀ ਮੌਤ ਹੋ ਗਈ। ਜਹਾਜ਼ ਵਿਚ ਕੋਈ ਯਾਤਰੀ ਨਹੀਂ ਸੀ। ਇੱਕ ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਘਟਨਾ ਰਾਤ 9.10 ਵਜੇ ਦੇ ਕਰੀਬ ਵਾਪਰੀ ਅਤੇ ਤਕਨੀਕੀ ਖ਼ਰਾਬੀ ਇਸ ਹਾਦਸੇ ਦਾ ਕਾਰਨ ਜਾਪਦੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਛੱਤੀਸਗੜ੍ਹ ਸਰਕਾਰ ਦਾ ਅਗਸਤਾ ਹੈਲੀਕਾਪਟਰ ਰੁਟੀਨ ਸਿਖਲਾਈ ਦੌਰਾਨ ਹਵਾਈ ਅੱਡੇ ‘ਤੇ ਰਨਵੇਅ ਦੇ ਅੰਤ ‘ਤੇ ਕ੍ਰੈਸ਼ ਹੋ ਗਿਆ।