Home » ਨਿਊਜ਼ੀਲੈਂਡ ‘ਚ ਪੈਟਰੋਲ ਨੇ ਕਢਾਇਆ ਲੋਕਾਂ ਦਾ ਧੂੰਆਂ ਪਿਛਲੇ 28 ਦਿਨਾਂ ‘ਚ 23 Cent ਪ੍ਰਤੀ ਲੀਟਰ ਹੋਇਆ ਵਾਧਾ…
Home Page News • New Zealand Local News • NewZealand

ਨਿਊਜ਼ੀਲੈਂਡ ‘ਚ ਪੈਟਰੋਲ ਨੇ ਕਢਾਇਆ ਲੋਕਾਂ ਦਾ ਧੂੰਆਂ ਪਿਛਲੇ 28 ਦਿਨਾਂ ‘ਚ 23 Cent ਪ੍ਰਤੀ ਲੀਟਰ ਹੋਇਆ ਵਾਧਾ…

Spread the news

ਨਿਊਜ਼ੀਲੈਂਡ ਚ ਲਗਾਤਾਰ ਵਧ ਰਹੇ ਪੈਟਰੋਲ ਦੇ ਭਾਅ ਨੇ ਲੋਕਾਂ ਦਾ ਧੂੰਆਂ ਕੱਡਾ ਦਿੱਤਾ ਹੈ ।ਨਿਊਜ਼ੀਲੈਂਡ ਭਰ ‘ਚ ਪਿਛਲੇ 28 ਦਿਨਾਂ ਦੇ ਦੌਰਾਨ 23 Cent ਪ੍ਰਤੀ ਲਿਟਰ ਪੈਟਰੋਲ ਦੇ ਭਾਅ ਵਧ ਚੁੱਕੇ ਹਨ l

ਆਕਲੈਂਡ ਸ਼ਹਿਰ ‘ਚ 91 ਹੁਣ $3.15 ਪ੍ਰਤੀ ਲੀਟਰ ਤੱਕ ਪਹੁੰਚ ਚੁੱਕਿਆ ਹੈ ਜਦੋੰ ਕਿ Octane 98 $3.40 ਨੂੰ ਅੱਪੜ ਗਿਆ ਹੈ ।ਸਰਕਾਰ ਵੱਲੋੰ Fuel Excise ਘਟਾਉਣ ਦੇ ਬਾਵਜੂਦ ਪੈਟਰੋਲ ਦੇ ਰੇਟਾਂ ਚ ਵਾਧਾ ਰੁਕਣ ਦਾ ਨਾਮ ਨਹੀਂ ਲੈ ਰਿਹਾ ।

ਪੈਟਰੋਲ ਦੇ ਵੱਧ ਰਹੇ ਰੇਟਾਂ ਤੇ ਮਾਹਿਰਾਂ ਨੇ ਕਿਹਾ ਹੈ ਕਿ ਇਹ ਸਿਲਸਿਲਾ ਅਜੇ ਕੁਝ ਸਮਾਂ ਹੋਰ ਜਾਰੀ ਰਹੇਗਾ ਤੇ ਪੈਟਰੋਲ ਦੇ ਭਾਅ ਆਉਣ ਵਾਲੇ ਦਿਨਾਂ ‘ਚ ਹੋਰ ਵੱਧ ਸਕਦੇ ਹਨ|