ਦੇਸ਼ਾਂ ਵਿੱਚ ਪੜ੍ਹਨ ਜਾਣ ਰੁਝਾਨ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ। ਅੰਮ੍ਰਿਤਸਰ ਦੇ ਕਸਬਾ ਮਜੀਠਾ ਦੇ ਪਿੰਡ ਚਾਚੋਵਾਲੀ ਦਾ ਜੰਮਪਲ ਜਗਰੂਪ ਸਿੰਘ ਅਮਰੀਕਾ ਵਿੱਚ ਸਟੱਡੀ ਵੀਜ਼ੇ ਉੱਤੇ ਪੜ੍ਹਨ ਗਿਆ ਸੀ। ਜਗਰੂਪ ਸਿੰਘ ਦੀ ਅਮਰੀਕਾ ਵਿੱਚ ਮੌਤ ਹੋ ਗਈ ਹੈ ਜਿਸ ਕਰਕੇ ਪਰਿਵਾਰ ਸਦਮੇ ਵਿੱਚ ਹੈ। ਜਗਰੂਪ ਸਿੰਘ ਦੀ ਮੌਤ ਨੇ ਪੂਰੇ ਇਲਾਕੇ ਵਿੱਚ ਸੋਗ ਲਹਿਰ ਹੈ। ਤੁਹਾਨੂੰ ਦੱਸ ਦੇਈਏ ਜਗਰੂਪ ਸਿੰਘ 5 ਮਹੀਨੇ ਪਹਿਲਾ ਹੀ ਸਟੱਡੀ ਵੀਜ਼ੇ ਉੱਤੇ ਵਿਦੇਸ਼ ਗਿਆ ਸੀ।ਜਗਰੂਪ ਸਿੰਘ ਦੇ ਪਰਿਵਾਰ ਨੇ ਮੰਗ ਕੀਤੀ ਹੈ ਕਿ ਭਾਰਤ ਸਰਕਾਰ ਜਗਰੂਪ ਦੀ ਦੇਹ ਨੂੰ ਭਾਰਤ ਵਾਪਸ ਲਿਆਵੇ ਅਤੇ ਉਸ ਦਾ ਪਿੰਡ ਵਿੱਚ ਸੰਸਕਾਰ ਕੀਤਾ ਜਾ ਸਕੇ।ਜਗਰੂਪ ਦੇ ਤਾਏ ਦਾ ਕਹਿਣਾ ਹੈ ਕਿ ਜਗਰੂਪ ਸਿੰਘ ਨੂੰ ਅਮਰੀਕਾ ਗਏ ਨੂੰ 5 ਮਹੀਨੇ ਹੀ ਗਏ ਸਨ। ਉਨ੍ਹਾਂ ਨੇ ਦੱਸਿਆ ਹੈ ਕਿ ਭਤੀਜੇ ਦੀ ਮੌਤ ਕਾਰਨ ਸਾਰਾ ਪਰਿਵਾਰ ਗਹਿਰੇ ਸਦਮੇ ਵਿੱਚ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਭਾਰਤ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸਰਕਾਰ ਸਾਡੀ ਮਦਦ ਕਰਕੇ ਤਾਂ ਕਿ ਜਗਰੂਪ ਸਿੰਘ ਦੀ ਮ੍ਰਿਤਕ ਦੇਹ ਨੂੰ ਪਿੰਡ ਲਿਆਂਦਾ ਜਾਵੇ।ਮ੍ਰਿਤਕ ਦੇ ਪਿਤਾ ਦਾ ਕਹਿਣਾ ਹੈ ਕਿ ਸਾਨੂੰ ਪਤਾ ਲੱਗਿਆ ਹੈ ਕਿ ਉਸਦੀ ਮੌਤ ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਮੌਤ ਦੇ ਕਾਰਨਾਂ ਦਾ ਕੁਝ ਪਤਾ ਨਹੀਂ ਲੱਗਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਸਾਡੀ ਮਦਦ ਕਰੇ।
ਅਮਰੀਕਾ ‘ਚ ਪੜ੍ਹਨ ਗਏ ਮਜੀਠਾ ਦੇ ਨੌਜਵਾਨ ਦੀ ਮੌਤ
May 13, 2022
1 Min Read
You may also like
dailykhabar
Topics
- Articules12
- Autos6
- Celebrities97
- COMMUNITY FOCUS7
- Deals11
- Entertainment150
- Entertainment168
- Fashion22
- Food & Drinks77
- Health348
- Home Page News8,641
- India5,063
- India Entertainment129
- India News3,250
- India Sports227
- KHABAR TE NAZAR3
- LIFE66
- Movies48
- Music84
- New Zealand Local News2,915
- NewZealand3,235
- Punjabi Articules7
- Religion1,104
- Sports216
- Sports214
- Technology32
- Travel55
- Uncategorized56
- World2,320
- World News1,939
- World Sports206












