Home » ਟਾਕਾਨੀਨੀ ‘ਚ ਇਕ ਇਮਾਰਤ ਨੂੰ ਲੱਗੀ ਭਿਆਨਕ ਅੱਗ…
Home Page News • New Zealand Local News • NewZealand

ਟਾਕਾਨੀਨੀ ‘ਚ ਇਕ ਇਮਾਰਤ ਨੂੰ ਲੱਗੀ ਭਿਆਨਕ ਅੱਗ…

Spread the news

ਆਕਲੈਂਡ (ਬਲਜਿੰਦਰ ਸਿੰਘ ਰੰਧਾਵਾ) ਬੀਤੀ ਰਾਤ 12 ਵਜੇਂ ਦੇ ਕਰੀਬ ਟਾਕਾਨੀਨੀ ਵਿੱਚ ਇੱਕ ਵਪਾਰਕ ਇਮਾਰਤ ਵਿੱਚ ਭਿਆਨਕ ਅੱਗ ਲੱਗਣ ਦੀ ਘਟਨਾਂ ਵਾਪਰੀ ਮਿਲੀ ਜਾਣਕਾਰੀ ਅਨੁਸਾਰ ਰਾਤ 11:55 ਤੇ ਵਾਲਟਰ ਰੋਡ ‘ਤੇ ਅੱਗ ਬੁਝਾਉਣ ਲਈ ਫਾਇਰ ਅਤੇ ਐਮਰਜੈਂਸੀ ਨੂੰ ਬੁਲਾਇਆ ਗਿਆ।ਕਾਉਂਟੀਜ਼ ਮੈਨੂਕਾਉ ਜ਼ਿਲ੍ਹੇ ਦੇ ਕਮਾਂਡਰ ਬ੍ਰੈਡ ਮੋਸਬੀ ਨੇ ਦੱਸਿਆ ਕਿ 14 ਫਾਇਰ ਕਰਮੀਆਂ ਨੂੰ ਘਟਨਾ ਸਥਾਨ ਤੇ ਅੱਗ ਉੱਪਰ ਕਾਬੂ ਪਾਉਣ ਲਈ ਭੇਜਿਆਂ ਗਿਆਂ।ਅੱਗ ਲੱਗਣ ਕਾਰਨ ਆਸਪਾਸ ਦੇ ਰਿਹਾਇਸ਼ੀ ਸਥਾਨਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ।ਉਹਨਾਂ ਦੱਸਿਆਂ ਕਿ ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ ਅਤੇ ਅੱਗ ਲੱਗਣ ਦੇ ਕਾਰਨਾ ਸਬੰਧੀ ਜਾਂਚ ਕਰਨ ਵਾਲੀ ਟੀਮ ਮੌਕੇ ‘ਤੇ ਮੌਜੂਦ ਹੈ ਤੇ ਜਾਂਚ ਜਾਰੀ ਹੈ।ਅੱਗ ਤੇ ਕਾਬੂ ਪਾਉਦੇ ਸਮੇਂ ਇਕ ਫਾਇਰ ਫਾਈਟਰ ਜ਼ਖਮੀ ਹੋ ਗਿਆ ਜਿਸ ਨੂੰ ਮਿਡਲਮੋਰ ਹਸਪਤਾਲ ‘ਚ ਇਲਾਜ ਲਈ ਦਾਖਲ ਕਰਵਾਇਆਂ ਗਿਆ ਹੈ।