Home » ਪੰਜਾਬੀ ਗਾਇਕ ਸਤਵਿੰਦਰ ਬੁੱਗਾ ਤੇ ਭਰਾਵਾਂ ਦੀ ਜਮੀਨ ਦੱਬਣ ਦੇ ਲੱਗੇ ਇਲਜ਼ਾਮ…
Home Page News India India News

ਪੰਜਾਬੀ ਗਾਇਕ ਸਤਵਿੰਦਰ ਬੁੱਗਾ ਤੇ ਭਰਾਵਾਂ ਦੀ ਜਮੀਨ ਦੱਬਣ ਦੇ ਲੱਗੇ ਇਲਜ਼ਾਮ…

Spread the news

ਪੰਜਾਬੀ ਗਾਇਕ ਸਤਵਿੰਦਰ ਬੁੱਗਾ ਘਰੇਲੂ ਝਗੜੇ ਨੂੰ ਲੈਕੇ ਵਿਵਾਦਾਂ ਚ ਘਿਰ ਗਏ ਹਨ। ਬੁੱਗਾ ਦੇ ਭਰਾ ਨੇ ਉਹਨਾਂ ਉਪਰ ਜਾਇਦਾਦ ਉਪਰ ਜਬਰੀ ਕਬਜਾ ਕਰਨ ਦੇ ਦੋਸ਼ ਲਾਏ ਹਨ ਅਤੇ ਇਸਦੀ ਸ਼ਿਕਾਇਤ ਫਤਹਿਗੜ੍ਹ ਸਾਹਿਬ ਪੁਲਿਸ ਕੋਲ ਕੀਤੀ ਗਈ ਹੈ। ਬੁੱਗਾ ਦੇ ਭਰਾ ਨੇ ਇਹ ਦੋਸ਼ ਵੀ ਲਾਇਆ ਕਿ ਪੰਜਾਬੀ ਗਾਇਕ ਉਸਨੂੰ ਇਹ ਕਹਿ ਕੇ ਧਮਕਾ ਰਿਹਾ ਹੈ ਕਿ ਉਸਦੇ ਭਗਵੰਤ ਮਾਨ ਨਾਲ ਨੇੜਲੇ ਸੰਬੰਧ ਹਨ। ਉਸਦਾ ਕੋਈ ਕੁਝ ਨਹੀਂ ਬਿਗਾੜ ਸਕਦਾ।
ਸਤਵਿੰਦਰ ਬੁੱਗਾ ਦੇ ਵੱਡੇ ਭਰਾ ਦਵਿੰਦਰ ਸਿੰਘ ਭੋਲਾ ਨੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਗਾਇਕ ਸਤਵਿੰਦਰ ਬੁੱਗਾ ਨੇ ਜਿੱਥੇ ਉਨ੍ਹਾਂ ਦੇ ਪਿਤਾ ਪੁਰਖੀ ਜ਼ਮੀਨ ਪਹਿਲਾਂ ਹੀ ਕਥਿਤ ਤੌਰ ਤੇ ਆਪਣੇ ਨਾਂ ਕਰਵਾ ਲਈ ਹੁਣ, ਜਿੱਥੇ ਉਹ ਰਹਿੰਦੇ ਹਨ ਉਸ ਘਰ ਨੂੰ ਤੇ ਵੀ ਪੁਲੀਸ ਰਾਹੀਂ ਜਬਰੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।