
ਆਕਲੈਂਡ(ਬਲਜਿੰਦਰ ਸਿੰਘ)ਓਟਾਰਾ ਵਿੱਚ ਹੋਈ ਬੱਚੇ ਦੀ ਮੌਤ ਤੋਂ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।ਕਾਉਂਟੀਜ਼ ਮਾਨੁਕਾਊ ਸੀਆਈਬੀ ਦੇ ਡਿਟੈਕਟਿਵ ਇੰਸਪੈਕਟਰ ਵਾਰਿਕ ਐਡਕਿਨ ਨੇ ਕਿਹਾ ਕਿ ਗੰਭੀਰ ਸੱਟਾਂ ਲੱਗੇ ਬੱਚੇ ਨੂੰ ਸੋਮਵਾਰ ਨੂੰ ਓਟਾਰਾ ਦੇ ਵਾਟਫੋਰਡ ਮੈਡੀਕਲ ਸੈਂਟਰ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਬੱਚੇ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸੀ। ਬੱਚੇ ਦੀ ਮੌਤ ਦੇ ਹਾਲਾਤਾਂ ਦੇ ਸਬੰਧ ਵਿੱਚ ਦੀ ਜਾਂਚ ਚੱਲ ਰਹੀ ਹੈ।” ਪੁਲਿਸ ਸ਼ਿਫਨਲ ਡਰਾਈਵ, ਰੈਂਡਵਿਕ ਪਾਰਕ ਦੇ ਨਿਵਾਸੀਆਂ ਨਾਲ ਗੱਲ ਕਰ ਰਹੀ ਹੈ।