Home » ਆਕਲੈਂਡ ‘ਚ ਗੋਲੀਬਾਰੀ ਦੀਆ ਘਟਨਾਵਾਂ ਤੋਂ ਬਾਅਦ ਪੁਲਿਸ ਨੇ 7 ਲੋਕਾਂ ਨੂੰ ਕੀਤਾ ਗ੍ਰਿਫਤਾਰ…
Home Page News New Zealand Local News NewZealand

ਆਕਲੈਂਡ ‘ਚ ਗੋਲੀਬਾਰੀ ਦੀਆ ਘਟਨਾਵਾਂ ਤੋਂ ਬਾਅਦ ਪੁਲਿਸ ਨੇ 7 ਲੋਕਾਂ ਨੂੰ ਕੀਤਾ ਗ੍ਰਿਫਤਾਰ…

Spread the news

ਆਕਲੈਂਡ(ਬਲਜਿੰਦਰ ਸਿੰਘ) ਪੁਲਿਸ ਨੇ ਆਕਲੈਂਡ ਵਿੱਚ ਹਾਲ ਹੀ ਵਿੱਚ ਗੈਂਗ ਨਾਲ ਸਬੰਧਤ ਗੋਲੀਬਾਰੀ ਦੇ ਮਾਮਲੇ ਵਿੱਚ ਸੱਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਉਹ ਗੋਲੀਬਾਰੀ ਤੋਂ ਬਾਅਦ ਪੂਰੇ ਸ਼ਹਿਰ ਵਿੱਚ ਗਰੋਹ ਦੀਆਂ ਗਤੀਵਿਧੀਆਂ ਰੋਕਣ ਲਈ ਪੁਲਿਸ ਵਚਨਬੱਧ ਹਨ।ਪੁਲਿਸ ਨੇ ਕਿਹਾ ਕਿ ਪੂਰੇ ਸ਼ਹਿਰ ਵਿੱਚ 10 ਵਾਰੰਟ ਜਾਰੀ ਕੀਤੇ ਗਏ ਜਿੱਥੇ ਉਹਨਾ ਕੁਝ ਹਥਿਆਰ ਬਰਾਮਦ ਕੀਤੇ ਹਨ। ਸੱਤ ਵਿਅਕਤੀਆਂ ਖ਼ਿਲਾਫ਼ ਚਾਰਜ ਦਾਇਰ ਕੀਤੇ ਗਏ ਹਨ। ਜਾਰੀ ਸਰਚ ਵਾਰੰਟਾਂ ‘ਚ ਪੁਲਿਸ ਨੇ ਚਾਰ ਹਥਿਆਰ ਅਤੇ 250 ਰੌਂਦ ਗੋਲਾ ਬਾਰੂਦ ਬਰਾਮਦ ਕੀਤਾ ਹੈ।ਮੰਗਲਵਾਰ ਰਾਤ ਨੂੰ ਪੂਰੇ ਆਕਲੈਂਡ ਵਿੱਚ ਗੋਲੀਬਾਰੀ ਦੀਆਂ ਸੱਤ ਵੱਖ-ਵੱਖ ਘਟਨਾਵਾਂ ਹੋਈਆਂ ਸਨ ਜਿਨ੍ਹਾਂ ਘਰਾਂ ‘ਤੇ ਗੋਲੀਬਾਰੀ ਕੀਤੀ ਗਈ ਸੀ ਉਹ ਓਟਾਰਾ, ਪਾਪਾਟੋਏਟੋਏ, ਫਲੈਟ ਬੁਸ਼, ਪਾਪਾਕੁਰਾ, ਟੀ ਅਟਾਟੁ, ਹੈਂਡਰਸਨ ਅਤੇ ਮਾਊਂਟ ਅਲਬਰਟ ਵਿੱਚ ਸਨ।