Home » ਦੱਖਣੀ ਆਕਲੈਂਡ ‘ਚ ਗੋਲੀਬਾਰੀ ਦੌਰਾਨ ਤਿੰਨ ਜ਼ਖ਼ਮੀ…
Home Page News • New Zealand Local News • NewZealand

ਦੱਖਣੀ ਆਕਲੈਂਡ ‘ਚ ਗੋਲੀਬਾਰੀ ਦੌਰਾਨ ਤਿੰਨ ਜ਼ਖ਼ਮੀ…

Spread the news

ਆਕਲੈਂਡ(ਬਲਜਿੰਦਰ ਸਿੰਘ) ਦੱਖਣੀ ਆਕਲੈਂਡ ਦੇ ਫਾਵੋਨਾ ‘ਚ ਅੱਜ ਸਵੇਰੇ ਹੋਈ ਗੋਲੀਬਾਰੀ ਦੀ ਘਟਨਾ ਵਿਚ ਤਿੰਨ ਲੋਕ ਦੇ ਜ਼ਖਮੀ ਹੋਣ ਦੀ ਖ਼ਬਰ ਹੈ।ਗੋਲੀ ਚੱਲਣ ਦੀ ਘਟਨਾਂ ਸਬੰਧੀ ਪੁਲਿਸ ਨੂੰ ਡੋਨੇਲ ਐਵੇਨਿਊ ‘ਤੇ 12.15 ਵਜੇ ਦੇ ਕਰੀਬ ਇੱਕ ਜਾਇਦਾਦ ‘ਤੇ ਬੁਲਾਇਆ ਗਿਆ ਸੀ।ਜਿੱਥੇ ਤਿੰਨ ਲੋਕ ਜ਼ਖਮੀ ਪਾਏ ਗਏ।ਪੁਲਸ ਨੇ ਦੱਸਿਆ ਕਿ ਇਕ ਵਿਅਕਤੀ ਦੇ ਪੱਟ ‘ਤੇ ਗੋਲੀ ਲੱਗੀ ਹੈ, ਜਦਕਿ ਦੋ ਹੋਰਾਂ ਦੇ ਸਿਰ ‘ਤੇ ਸੱਟ ਲੱਗੀ ਹੈ। ਪੁਲਿਸ ਇਸ ਪੜਾਅ ‘ਤੇ ਘਟਨਾ ਨੂੰ ਗੈਂਗ ਨਾਲ ਸਬੰਧਤ ਨਹੀਂ ਮੰਨ ਰਹੀ।ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਜਾਂਚ ਚੱਲ ਰਹੀ ਹੈ ਘਟਨਾ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।